ਲਾਪਰਵਾਹ ਵਾਹਨ ਚਾਲਕ ’ਤੇ ਮਾਮਲਾ ਦਰਜ
ਲਾਪਰਵਾਹੀ ਨਾਲ ਵਾਹੁਣ ਚਲਾਉਣ ਵਾਲੇ ਅਣਪਛਾਤੇ ਤੇ ਮਾਮਲਾ ਦਰਜ
Publish Date: Mon, 30 Mar 2026 07:08 PM (IST)
Updated Date: Mon, 30 Mar 2026 07:09 PM (IST)
ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਇਕ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਜੋਗਿੰਦਰ ਪਾਲ ਪੁੱਤਰ ਸਗਲੀ ਰਾਮ ਵਾਸੀ ਮਹਿਲਪੁਰ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਡਰਾਈਵਰੀ ਕਰਦਾ ਹੈ ਤੇ ਮਿਤੀ 28 ਮਾਰਚ ਨੂੰ ਆਪਣੇ ਮੋਟਰਸਾਈਕਲ ਪੀਬੀ 07 ਸੀਡੀ 5528 ਤੇ ਉਸਦਾ ਭਤੀਜਾ ਸੰਦੀਪ ਕੁਮਾਰ ਪੁੱਤਰ ਲੇਟ ਓਮ ਪ੍ਰਕਾਸ਼ ਵਾਸੀ ਮਾਹਲਪੁਰ ਆਪਣੇ ਮੋਟਰਸਾਈਕਲ ਪੀਬੀ 07 ਏਸੀ 3406 ’ਤੇ ਫਗਵਾੜਾ ਤੋਂ ਪਿੰਡ ਨੂੰ ਜਾ ਰਹੇ ਸੀ ਤਾਂ ਉਸਦਾ ਭਤੀਜਾ ਕਾਫੀ ਅੱਗੇ ਮੋਟਰਸਾਈਕਲ ਚਲਾ ਰਿਹਾ ਸੀ। ਜਦੋ ਉਹ ਖਲਵਾੜਾ ਕੋਲ ਪੁੱਜੇ ਤਾਂ ਉਥੇ ਕਾਫੀ ਰਸ਼ ਸੀ। ਉਸਨੇ ਦੇਖਿਆ ਤਾਂ ਉਸ ਦਾ ਭਤੀਜਾ ਜ਼ਖ਼ਮੀ ਹਾਲਤ ਵਿਚ ਪਿਆ ਸੀ। ਕੋਈ ਅਣਪਛਾਤਾ ਵਾਹਨ ਚਾਲਕ ਉਸ ਨੂੰ ਫੇਟ ਮਾਰ ਕੇ ਉਥੋਂ ਭੱਜ ਗਿਆ ਸੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਨ ਚਾਲਕ ’ਤੇ ਮਾਮਲਾ ਦਰਜ ਕੀਤਾ ਗਿਆ।