ਕਣਕ ਚੋਰੀ ਕਰਨ ਵਾਲੇ ਦੋ ਵਿਅਕਤੀਆਂ ’ਤੇ ਮਾਮਲਾ ਦਰਜ
ਕਣਕ ਚੋਰੀ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Mon, 30 Mar 2026 07:03 PM (IST)
Updated Date: Mon, 30 Mar 2026 07:06 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਕਣਕ ਚੋਰੀ ਕਰਨ ਵਾਲੇ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਰਾਵਲਪਿੰਡੀ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਅਜਾਇਬ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਾਹਨੀ ਨੇ ਦੱਸਿਆ ਕਿ ਮਿਤੀ 21 ਤੇ 22 ਮਾਰਚ ਨੂੰ ਗਗਨਦੀਪ ਸਿੰਘ ਪੁੱਤਰ ਪ੍ਰੇਮਨਾਥ ਵਾਸੀ ਸਾਹਨੀ ਥਾਣਾ ਰਾਵਲਪਿੰਡੀ ਫਗਵਾੜਾ ਤੇ ਲੱਕੀ ਪੁੱਤਰ ਸੁੱਖਪਾਲ ਰਾਮ ਵਾਸੀ ਮਲਕਪੁਰ ਥਾਣਾ ਰਾਵਲਪਿੰਡੀ ਨੇ ਉਨ੍ਹਾਂ ਦੀ ਹਵੇਲੀ ਵਿਚ ਪਏ ਡਰੰਮਾਂ ਵਿਚੋਂ ਕਰੀਬ ਇਕ ਕੁਇੰਟਲ ਕਣਕ ਚੋਰੀ ਕਰ ਲਈ, ਜਿਨ੍ਹਾਂ ਦੀ ਪਛਾਣ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਹੋਈ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ’ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।