ਆਵਾਜਾਈ ’ਚ ਵਿਘਨ ਪਾਉਣ ਵਾਲੇ 3 ਦੁਕਾਨਦਾਰਾਂ ’ਤੇ ਮਾਮਲਾ ਦਰਜ
ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਤਿੰਨ ਦੁਕਾਨਦਾਰਾਂ ਤੇ ਮਾਮਲਾ ਦਰਜ
Publish Date: Thu, 22 Jan 2026 06:38 PM (IST)
Updated Date: Thu, 22 Jan 2026 06:39 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਆਵਾਜਾਈ ਵਿਚ ਵਿਘਨ ਪਾਉਣ ਵਾਲੇ ਤਿੰਨ ਦੁਕਾਨਦਾਰਾਂ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਗੁਰੂ ਨਾਨਕ ਆਇਰਨ ਸਟੋਰ ਸਰਾਏ ਰੋਡ ਫਗਵਾੜਾ, ਅਮਰੀਕ ਸਿੰਘ ਐਂਡ ਸੰਨਜ਼ ਸਰਾਏ ਰੋਡ ਫਗਵਾੜਾ ਦੇ ਮਾਲਕਾਂ ਵੱਲੋਂ ਲੋਹੇ ਦਾ ਸਮਾਨ ਸੜਕ ਵਿਚ ਰੱਖਣ ਕਾਰਨ ਤੇ ਰਾਮ ਪੁੱਤਰ ਪਰਸ਼ੂਰਾਮ ਵਾਸੀ ਪਲਾਹੀ ਗੇਟ ਫਗਵਾੜਾ ਵੱਲੋਂ ਸਰਾਏ ਰੋਡ ਫਗਵਾੜਾ ਵਿਖੇ ਸਬਜ਼ੀ ਦੀ ਦੁਕਾਨ ਅੱਗੇ ਸੜਕ ਵਿਚ ਸਬਜ਼ੀ ਦੀਆਂ ਟੋਕਰੀਆਂ ਲਗਾਈਆਂ ਹੋਈਆਂ ਕਾਰਨ ਰਾਹਗੀਰਾਂ ਨੂੰ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸੜਕ ਤੋਂ ਸਮਾਨ ਨਹੀਂ ਚੁੱਕਿਆ ਗਿਆ। ਉਪਰੰਤ ਥਾਣਾ ਸਿਟੀ ਫਗਵਾੜਾ ਵਿਖੇ ਤਿੰਨਾਂ ਉੱਪਰ ਬੀਐੱਨਐੱਸ 285 ਤਹਿਤ ਮਾਮਲਾ ਦਰਜ ਕੀਤਾ ਗਿਆ।