ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ’ਤੇ ਮਾਮਲਾ ਦਰਜ
ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਤੇ ਮਾਮਲਾ ਦਰਜ
Publish Date: Tue, 31 Mar 2026 06:40 PM (IST)
Updated Date: Tue, 31 Mar 2026 06:43 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸ਼ਾਲੂ ਰਾਣੀ ਪਤਨੀ ਸ਼ਸ਼ੀ ਭੂਸ਼ਣ ਨੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਜੋ ਕਿ ਨਾਬਾਲਗ ਹੈ ਤੇ ਹਦੀਆਬਾਦ ਸਕੂਲ ਵਿਚ ਪੜ੍ਹਦੀ ਹੈ। ਉਹ ਸਕੂਲ ਰਿਜ਼ਲਟ ਦੇਖਣ ਗਈ ਤੇ 11 ਵਜੇ ਉਸ ਨੂੰ ਕਹਿਣ ਲੱਗੀ ਕਿ ਉਹ ਆਪਣੀਆਂ ਕਿਤਾਬਾਂ ਕਿਸੇ ਨੂੰ ਦੇਣ ਚੱਲੀ ਹੈ। ਜਦੋਂ ਕਾਫੀ ਦੇਰ ਤੱਕ ਉਹ ਘਰ ਵਾਪਸ ਨਹੀਂ ਆਈ ਤਾਂ ਸੋਸ਼ਲ ਮੀਡੀਆ ਆਈਡੀ ਵਿਚ ਇਕ ਲੜਕੇ ਨਾਲ ਉਸਦੀ ਗੱਲਬਾਤ ਬਾਰੇ ਪਤਾ ਚੱਲਿਆ। ਉਨ੍ਹਾਂ ਨੂੰ ਯਕੀਨ ਹੈ ਕਿ ਉਹ ਲੜਕਾ ਹੀ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਕਿਤੇ ਲੈ ਗਿਆ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਇਕ ਨੌਜਵਾਨ ’ਤੇ ਮਾਮਲਾ ਦਰਜ ਕੀਤਾ ਗਿਆ।