ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਤਿੰਨ ਔਰਤਾਂ ਸਣੇ ਪੰਜ ’ਤੇ ਮਾਮਲਾ ਦਰਜ
ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਤਿੰਨ ਮਹਿਲਾਵਾਂ ਸਣੇ ਪੰਜ ਤੇ ਮਾਮਲਾ ਦਰਜ
Publish Date: Tue, 17 Feb 2026 08:01 PM (IST)
Updated Date: Tue, 17 Feb 2026 08:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਦੇ ਐੱਸਐੱਚਓ ਅਮਨਪ੍ਰੀਤ ਕੌਰ ਨੇ ਨਸ਼ਾ ਤਸਕਰਾਂ, ਭੈੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਦੋਂ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਤਿੰਨ ਔਰਤਾਂ ਸਣੇ ਪੰਜ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਐੱਸਟੀ ਸੋਲਜਰ ਕਾਲਜ ਹਦੀਆਬਾਦ ਫਗਵਾੜਾ ਨਜ਼ਦੀਕ ਕੁਝ ਲੋਕ ਰਹਿੰਦੇ ਹਨ, ਜੋ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਹਨ। ਜੇਕਰ ਹੁਣੇ ਜਾਂਚ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਸਾਥੀ ਕਰਮਚਾਰੀਆਂ ਨਾਲ ਰੇਡ ਕਰਕੇ ਐੱਸਐੱਚਓ ਅਮਨਪ੍ਰੀਤ ਕੌਰ ਨੇ ਗੁੱਡੀ ਪਤਨੀ ਮਿਥਲੇਸ਼ ਵਾਸੀ ਮਸਤ ਨਗਰ ਫਗਵਾੜਾ, ਪਰਮਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬੰਗਾ ਰੋਡ ਨਜ਼ਦੀਕ ਬਿਜਲੀ ਘਰ ਗੁਰੂ ਹਰਕ੍ਰਿਸ਼ਨ ਨਗਰ ਫਗਵਾੜਾ, ਭਾਰਤੀ ਪਤਨੀ ਸੁਖਵਿੰਦਰ ਸਿੰਘ ਵਾਸੀ ਭਰੋਲੀ ਬਹਿਰਾਮ, ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਰੌਲੀ ਬਹਿਰਾਮ, ਸੁਨੀਤਾ ਦੇਵੀ ਪਤਨੀ ਪੱਪੂ ਵਾਸੀ ਮਸਤ ਨਗਰ ਹਦੀਆਬਾਦ ਨੂੰ ਕਾਬੂ ਕਰਕੇ 1500 ਰੁਪਏ ਭਾਰਤੀ ਕਰੰਸ਼ੀ, ਇਕ ਫੋਨ ਐੱਚਐੱਮਟੀ ਬਟਨਾ ਵਾਲਾ, ਦੂਜਾ ਫੋਨ ਰੀਅਲ ਮੀ, ਤੀਜਾ ਫੋਨ ਸੈਮਸੰਗ, ਚੌਥਾ ਫੋਨ ਏਸ ਤੇ ਪੰਜਵਾਂ ਫੋਨ ਪੋਕੋ ਬਰਾਮਦ ਕੀਤੇ। ਪੰਜੇ ਮੁਲਜ਼ਮਾਂ ਨੂੰ ਕਾਬੂ ਕਰਕੇ ਇਮਮੋਰਲ ਟਰੈਫਿਕ ਰਿਵੀਜ਼ਨ ਐਕਟ 1956 ਦੇ ਤਹਿਤ ਕਾਰਵਾਈ ਕੀਤੀ ਗਈ। ਇਸ ਮੌਕੇ ਐੱਸਐੱਚਓ ਅਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ਵਿਚ ਜੇਕਰ ਕੋਈ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਜਾਂ ਵੇਚਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਧੰਦਾ ਕਰਦਾ ਪਾਇਆ ਗਿਆ ਤਾਂ ਉਸ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।