- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ ਕਲੋਨੀ ਫਗਵਾੜਾ ਵਿਖੇ ਅੱਧੀ ਰਾਤ ਗੋਲੀਆਂ ਚਲਾਉਣ ਵਾਲਿਆਂ 7 ਹਮਲਾਵਰਾਂ ਤੇ ਮੁਕੱਦਮਾ ਦਰਜ

ਦੇਰ ਰਾਤ ਫਗਵਾੜਾ ਦੀ ਨੰਗਲ ਕਲੋਨੀ ਵਿੱਚ ਚੱਲੀਆਂ ਗੋਲੀਆਂ ਤੋਂ ਬਾਅਦ ਹਰਕਤ ਵਿੱਚ ਆਈ ਫਗਵਾੜਾ ਪੁਲਿਸ ਨੇ ਸੱਤ ਹਮਲਾਵਰਾਂ ’ਤੇ ਮੁਕੱਦਮਾ ਦਰਜ ਕੀਤਾ ਹੈ। ਇੱਕ ਪ੍ਰੈਸ ਵਾਰਤਾ ਦੌਰਾਨ ਐੱਸਪੀ ਫਗਵਾੜਾ ਮੇਜਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਹਮਲੇ ਵਿੱਚ ਸੱਤ ਹਮਲਾਵਰਾਂ ਦੀ ਪੁਸ਼ਟੀ ਹੋਈ ਹੈ ਤੇ ਇਕ ਦੀ ਬਾਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਹਮਲਾਵਰਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ, ਜਿਨਾਂ ਦੀ ਜਲਦ ਹੀ ਗਿਰਫਤਾਰੀ ਕਰ ਲਈ ਜਾਵੇਗੀ ਤੇ ਮਾਮਲੇ ਦੀ ਹੋਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਐੱਸਪੀ ਫਗਵਾੜਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਹਮਲਾਵਰਾਂ ਦੇ ਕੋਈ ਗੈਂਗਸਟਰਾਂ ਵਗੈਰਾ ਨਾਲ ਸੰਬੰਧਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜੇ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਮੀਡੀਆ ਅੱਗੇ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਇਕ ਸਖ਼ਤ ਚਿਤਾਵਨੀ ਵੀ ਦਿੱਤੀ ਕਿ ਇਲਾਕੇ ਦਾ ਮਾਹੌਲ ਖਰਾਬ ਕਰਨ ਵਾਲਿਆ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।