ਮੱਝਾਂ ਚੋਰੀ ਕਰਨ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
ਮੱਝਾਂ ਚੋਰੀ ਕਰਨ ਵਾਲੇ ਅਣਪਛਾਤੇ ਦੇ ਮਾਮਲਾ ਦਰਜ
Publish Date: Sun, 05 Apr 2026 08:26 PM (IST)
Updated Date: Mon, 06 Apr 2026 04:11 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ,ਫਗਵਾੜਾ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਮੱਝਾਂ ਚੋਰੀ ਕਰਨ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਪ੍ਰੇਮ ਲਾਲ ਪੁੱਤਰ ਸਰਵਣ ਰਾਮ ਵਾਸੀ ਮੌਲੀ ਨੇ ਦੱਸਿਆ ਕਿ ਉਸ ਦੀ ਹਵੇਲੀ ਮੌਲੀ ਤੋਂ ਨੰਗਲ ਰੋਡ ਪਰ ਸਥਿਤ ਹੈ, ਜਿੱਥੇ ਉਸ ਨੇ ਪਸ਼ੂ ਰੱਖੇ ਹੋਏ ਹਨ ਮਿਤੀ 31 ਮਾਰਚ ਨੂੰ ਕਰੀਬ 8 ਵਜੇ ਉਹ ਆਪਣਾ ਕੰਮ ਕਾਰ ਪਸ਼ੂਆਂ ਨੂੰ ਬੰਨ ਕੇ ਘਰ ਚਲਾ ਗਿਆ ਤੇ ਮਿਤੀ ਇਕ ਅਪ੍ਰੈਲ ਨੂੰ ਸਵੇਰੇ 5 ਵਜੇ ਹਵੇਲੀ ਗਿਆ ਤਾਂ ਉੱਥੇ ਜਾ ਕੇ ਦੇਖਿਆ ਉਸ ਦੀਆਂ ਤਿੰਨ ਮੱਝਾਂ, ਇੱਕ ਛੋਟੀ ਕੱਟੀ, ਇਕ ਛੋਟਾ ਕੱਟਾ ਆਦਿ ਜਗਹਾ ਤੇ ਮੌਜੂਦ ਨਹੀਂ ਸਨ। ਉਨ੍ਹਾਂ ਨੂੰ ਕੋਈ ਦਰਮਿਆਨੀ ਰਾਤ ਨੂੰ ਨਾਮਾਲੂਮ ਚੋਰੀ ਕਰਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।