ਪ੍ਰਭਾਤ ਐਗਰੀ ਬਾਇਓਟੈੱਕ ਲਿਮਟਿਡ ਵੱਲੋਂ ਲਗਾਇਆ ਗਿਆ ਕੈਂਪ
ਪ੍ਰਭਾਤ ਐਗਰੀ ਬਾਇਓਟੈਕ ਲਿਮਟਡ ਵੱਲੋਂ ਲਗਾਇਆ ਗਿਆ ਕੈਂਪ
Publish Date: Mon, 19 Jan 2026 08:36 PM (IST)
Updated Date: Mon, 19 Jan 2026 08:39 PM (IST)
ਕਿਸਾਨਾਂ ਨੂੰ ਮੱਕੀ ਦੀ ਫਸਲ ਪ੍ਰਤੀ ਕੀਤਾ ਜਾਗਰੂਕ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕਿਸਾਨਾਂ ਨੂੰ ਮੱਕੀ ਦੀ ਫਸਲ ਪ੍ਰਤੀ ਜਾਗਰੂਕ ਕਰਨ ਲਈ ਪ੍ਰਭਾਤ ਐਗਰੀ ਬਾਇਓਟੈੱਕ ਲਿਮਟਿਡ, ਪ੍ਰਭਾਤ ਸੀਡਜ਼ ਹੈਦਰਾਬਾਦ ਵੱਲੋਂ ਗੁਰੂ ਅਮਰਦਾਸ ਸੀਡ ਸਟੋਰ ਸੁਲਤਾਨਪੁਰ ਲੋਧੀ ਵਾਲਿਆਂ ਦੀ ਅਗਵਾਈ ਹੇਠ ਸਥਾਨਕ ਸਫਰੀ ਪੈਲਸ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੰਪਨੀ ਦੇ ਰੀਜਨਲ ਮੈਨੇਜਰ ਜਸਪਾਲ ਸਿੰਘ ਨੇ ਲੋਕਾਂ ਨੂੰ ਮੱਕੀ ਗਜਨੀ 2299 ਤੇ ਨਵਾਬ ਕਿਸਮ ਬੀਜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੇ ਨਤੀਜੇ ਬਹੁਤ ਵਧੀਆ ਹਨ ਕਿਉਂਕਿ ਮੱਕੀ ਦੀ ਇਹ ਕਿਸਮ ਸਭ ਤੋਂ ਵਧੀਆ ਤੇ ਵੱਧ ਉਤਪਾਦਨ ਦੇਣ ਵਾਲੀ ਹੈ। ਉਨ੍ਹਾਂ ਕਿਸਾਨਾਂ ਨੂੰ ਐਗਰੋਨੋਮੀ ਪ੍ਰੈਕਟਿਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਟੀਐੱਮ ਹਰਵਿੰਦਰ ਸਿੰਘ ਨੇ ਸਿਆਲੂ ਮੱਕੀ ਦੀ ਬਿਜਾਈ ਉਪਰੰਤ ਸਮੇਂ ’ਤੇ ਪਾਣੀ ਲਗਾਉਣ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਮੱਕੀ ਦੇ ਪੌਦਿਆਂ ਦੀ ਸਹੀ ਸੰਖਿਆ ਅਤੇ ਲੋੜੀਂਦੀ ਖਾਦ ਬਾਰੇ ਵੀ ਵਿਸਥਾਰ ਨਾਲ ਦੱਸਿਆ। ਕੰਪਨੀਆਂ ਅਧਿਕਾਰੀਆਂ ਨੇ ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਆਪਣੇ ਸਵਾਗਤੀ ਭਾਸ਼ਣ ਵਿਚ ਗੁਰੂ ਅਮਰਦਾਸ ਸੀਡ ਸਟੋਰ ਦੇ ਮਾਲਕ ਰਵਿੰਦਰ ਸਿੰਘ ਲਾਡੀ ਨੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਘੱਟ ਰੇਟਾਂ ’ਤੇ ਉੱਚ ਕੁਆਲਟੀ ਦਾ ਬੀਜ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਮਛਰੇਟ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਜਗਰੂਪ ਸਿੰਘ, ਰਵਿੰਦਰ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਭਗਵਾਨ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਇਕਬਾਲ ਸਿੰਘ, ਜਸਕੀਰਤ ਸਿੰਘ, ਸ਼ਹਿਬਾਜ ਸਿੰਘ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ, ਸਰਪੰਚ ਗੁਰਦੇਵ ਸਿੰਘ ਪੱਪਾ, ਮਲਕੀਤ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਸੰਗਤ ਸਿੰਘ, ਸੁਰਿੰਦਰ ਸਿੰਘ, ਲਾਡੀ, ਬੰਟੀ ਆਦਿ ਵੀ ਹਾਜ਼ਰ ਸਨ।