- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਸੀਐੱਫ. ਵਿਚ ਇੰਜੀਨੀਅਰ ਡੇ ਮੌਕੇ ਰੇਲਵੇ ਦੇ ਨਵ-ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ

-ਆਈਆਰਟੀਐੱਸਏ ਵੱਲੋਂ ਭਾਰਤ ਰਤਨ ਇੰਜੀਨੀਅਰ ਐੱਮ ਵਿਸ਼ਵੇਸ਼ਵਰਿਈਆ ਨੂੰ ਸ਼ਰਧਾਂਜਲੀ
-ਸੁਪਰਵਾਈਜ਼ਰਾਂ ਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸਾਂਝੇ ਸੰਘਰਸ਼ ਦਾ ਸੱਦਾ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿੱਚ ਇੰਡੀਅਨ ਰੇਲਵੇ ਸੁਪਰਵਾਈਜ਼ਰਜ਼ ਐਸੋਸੀਏਸ਼ਨ (ਆਈਆਰਟੀਐੱਸਏ) ਵੱਲੋਂ ਭਾਰਤ ਰਤਨ ਇੰਜੀਨੀਅਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਈਆ ਦੇ ਜਨਮ ਦਿਵਸ ਨੂੰ ਸਮਰਪਿਤ ਇੰਜੀਨੀਅਰ ਡੇ ਮਨਾਇਆ ਗਿਆ। ਫੈਕਟਰੀ ਦੇ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਕਰਵਾਏ ਸਮਾਗਮ ਦੌਰਾਨ ਆਰਸੀਐੱਫ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸੁਪਰਵਾਈਜ਼ਰਾਂ ਤੇ ਤਕਨੀਕੀ ਮਾਹਿਰਾਂ ਨੇ ਇੰਜੀਨੀਅਰ ਵਿਸ਼ਵੇਸ਼ਵਰਿਈਆ ਦੀ ਤਸਵੀਰ ’ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਆਈਆਰਟੀਐੱਸਏ ਦੇ ਪ੍ਰਧਾਨ ਇੰਜੀਨੀਅਰ ਦਰਸ਼ਨ ਲਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੰਜੀਨੀਅਰ ਵਿਸ਼ਵੇਸ਼ਵਰਿਈਆ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਰੇਲਵੇ ਤੇ ਭਾਰਤ ਦੇ ਨਵ-ਨਿਰਮਾਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਰਸੀਐੱਫ ਵਿੱਚ ਕਰਮਚਾਰੀਆਂ ਤੇ ਸੁਪਰਵਾਈਜ਼ਰਾਂ ਦੀ ਘਾਟ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਸਾਂਝੇ ਮਸਲਿਆਂ, ਖ਼ਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਤੇ ਰੇਲਵੇ ਵਿੱਚ ਬੇਤਹਾਸ਼ਾ ਆਊਟਸੋਰਸਿੰਗ ਦੇ ਵਿਰੋਧ ਵਿੱਚ ਸਾਂਝਾ ਸੰਘਰਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇੰਜੀਨੀਅਰਾਂ ਦੀ ਏਕਤਾ, ਆਪਸੀ ਸਾਂਝ ਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਆਈਆਰਟੀਐੱਸਏ ਦੇ ਜ਼ੋਨਲ ਸਕੱਤਰ ਇੰਜੀਨੀਅਰ ਜਗਤਾਰ ਸਿੰਘ ਨੇ ਇੰਜੀਨੀਅਰ ਵਿਸ਼ਵੇਸ਼ਵਰੱਯਾ ਵੱਲੋਂ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਤੇ ਉਪਲਬਧੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਸੁਪਰਵਾਈਜ਼ਰਾਂ ਦੀਆਂ ਸਮੱਸਿਆਵਾਂ ਅਤੇ ਭਖਦੀਆਂ ਮੰਗਾਂ ਨੂੰ ਉਠਾਉਂਦਿਆਂ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਇੰਜੀਨੀਅਰਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਫੈਕਟਰੀ ਤੇ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ਪ੍ਰਤੀ ਰੇਲਵੇ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੇ ਕਥਿਤ ਉਦਾਸੀਨ ਰਵੱਈਏ ’ਤੇ ਰੋਸ ਪ੍ਰਗਟ ਕਰਦਿਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਇੰਜੀਨੀਅਰ ਗੁਰਨਾਮ ਸਿੰਘ ਨੇ ਕਵਿਤਾ ਰਾਹੀਂ ਨਵੇਂ ਭਾਰਤ ਦੇ ਨਿਰਮਾਣ ਵਿੱਚ ਇੰਜੀਨੀਅਰਾਂ ਦੀ ਭੂਮਿਕਾ ਤੇ ਮਹੱਤਤਾ ਨੂੰ ਉਜਾਗਰ ਕੀਤਾ। ਸਮਾਗਮ ਦੀ ਸਫ਼ਲਤਾ ਲਈ ਇੰਜੀਨੀਅਰ ਸੁਰਜੀਤ ਸਿੰਘ, ਕੇਂਦਰੀ ਕੈਸ਼ੀਅਰ ਤੇ ਅਮ੍ਰਿਤ ਲਾਲ ਚੌਧਰੀ, ਯੂਨਿਟ ਕੈਸ਼ੀਅਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਐੱਸਸੀ ਐਂਡ ਟੀ ਐਸੋਸੀਏਸ਼ਨ, ਆਰਸੀਐੱਫ ਯੂਨਿਟ ਦੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਵਿੱਚ ਵਰਕਰ ਕਲੱਬ ਦੇ ਸਕੱਤਰ ਭਰਤ ਰਾਜ, ਇੰਜੀਨੀਅਰ ਐੱਸਕੇ ਭਾਟੀਆ, ਦਰਸ਼ਨ ਸਿੰਘ, ਅਸ਼ੋਕ ਕੁਮਾਰ, ਸੁਖਵੰਤ ਸਿੰਘ, ਗੁਰਜੀਤ ਸਿੰਘ, ਅਮਿਤ ਰਾਠੀ, ਪੂਰਨ ਚੰਦ, ਛੋਟੇ ਲਾਲ ਯਾਦਵ, ਵਿਕਟਰ ਵਿਲਸਨ, ਪ੍ਰਸ਼ਾਂਤ ਕੁਮਾਰ, ਪ੍ਰਦੀਪ ਕੁਮਾਰ, ਅਵਤਾਰ ਸਿੰਘ ਮੌੜ, ਰਜਿੰਦਰ ਸਿੰਘ, ਵਰਿੰਦਰ ਸਿੰਘ, ਰਾਜ ਕੁਮਾਰ, ਕੁਲਦੀਪਕ ਕੁਮਾਰ, ਰਵੀ ਕੁਮਾਰ, ਗੁਰਪਿੰਦਰ ਗਾਂਧੀ, ਇੰਦਰਜੀਤ ਸਿੰਘ, ਸੋਹਨ ਲਾਲ, ਹਰਿੰਦਰ ਸਿੰਘ, ਦੇਸ ਰਾਜ, ਨਿਸ਼ਾਨ ਸਿੰਘ, ਪ੍ਰੇਮ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ, ਸਰਬਜੀਤ ਸਿੰਘ, ਸੰਜੀਵ ਕੁਮਾਰ, ਦੇਸ਼ ਰਾਜ, ਸ਼ਿਵ ਰਾਮ ਮੀਣਾ, ਗੁਰਅਮ੍ਰਿਤਪਾਲ ਸਿੰਘ, ਵਿਕਾਸ ਕੁਮਾਰ, ਸੌਰਵ ਕੁਮਾਰ, ਓਮ ਪ੍ਰਕਾਸ਼ ਮੀਣਾ, ਯਸ਼ਪਾਲ ਥਿੰਦਰਾ, ਮੋਹਿੰਦਰ ਬਿਸ਼ਨੋਈ, ਪੁਨੀਤ ਕੁਮਾਰ, ਅਸ਼ੋਕ ਕੁਮਾਰ, ਐੱਸਕੇ ਮੁਰਮੂ ਤੇ ਰਾਕੇਸ਼ ਬਾਗੜੀ ਸਮੇਤ ਵੱਡੀ ਗਿਣਤੀ ਵਿੱਚ ਸੁਪਰਵਾਈਜ਼ਰ ਤੇ ਕਰਮਚਾਰੀ ਹਾਜ਼ਰ ਸਨ।