ਕ੍ਰੀਏਟਿਵ ਐਜ ਅਕੈਡਮੀ ਨੇ ਕਰਵਾਇਆ ‘ਕੁਈਨਜ਼ ਆਫ਼ ਕਰਵਾ’ ਪ੍ਰੋਗਰਾਮ ਕਰੀਏਟਿਵ ਐਜ ਅਕੈਡਮੀ ਵੱਲੋਂ ਕਰਵਾਏ ਗਏ ‘ਕੁਈਨਜ਼ ਆਫ਼ ਕਰਵਾ’ ਪ੍ਰੋਗਰਾਮ ਵਿੱਚ ਔਰਤਾਂ ਨੇ ਉਤਸ਼ਾਹ ਨਾਲ ਕੀਤੀ ਸ਼ਮੂਲੀਅਤ
Publish Date: Sun, 01 Nov 2026 06:35 PM (IST)
Updated Date: Sun, 01 Nov 2026 06:38 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕ੍ਰੀਏਟਿਵ ਐਜ ਅਕੈਡਮੀ, ਹਦਿਆਬਾਦ ਰੋਡ, ਫਗਵਾੜਾ ਵੱਲੋਂ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ‘ਕੁਈਨਜ਼ ਆਫ਼ ਕਰਵਾ’ ਨਾਮਕ ਸ਼ਾਨਦਾਰ ਸਮਾਗਮ ਦਾ ਆਯੋਜਨ ਰੀਜੈਂਟਾ ਪਲੇਸ, ਜੀਟੀ ਰੋਡ, ਫਗਵਾੜਾ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਬੜੇ ਉਤਸ਼ਾਹ ਤੇ ਉਮੰਗ ਨਾਲ ਭਾਗ ਲਿਆ। ਇਸ ਮੌਕੇ ਵੀਐੱਲਸੀਸੀ ਤੋਂ ਮੈਡਮ ਵੰਦਨਾ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਆਪਸੀ ਮੇਲ-ਮਿਲਾਪ ਵਧਾਉਣ ਤੇ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੁੜ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਇਸ ਮੌਕੇ ਡੀਜੇ, ਮਨੋਰੰਜਕ ਖੇਡਾਂ, ਵੱਖ-ਵੱਖ ਮੁਕਾਬਲਿਆਂ ਤੇ ਆਕਰਸ਼ਕ ਤੋਹਫ਼ਿਆਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸੈਨ ਖਾਨ ਗਰੁੱਪ ਵੱਲੋਂ ਪੇਸ਼ ਕੀਤੇ ਗਏ ਲਾਈਵ ਬੈਂਡ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਸਾਰਿਆਂ ਦਾ ਮਨ ਮੋਹ ਲਿਆ। ਔਰਤਾਂ ਨੇ ਰੰਗ-ਬਿਰੰਗੇ ਤੇ ਸੁੰਦਰ ਪਹਿਰਾਵਿਆਂ ਵਿੱਚ ਸਜ-ਧਜ ਕੇ ਸਮਾਗਮ ਦੀ ਰੌਣਕ ਵਧਾਈ ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਭਾਗ ਲੈਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਤੋਹਫ਼ਿਆਂ ਤੇ ਆਕਰਸ਼ਕ ਇਨਾਮਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਵੀਐੱਲਸੀਸੀ, ਨਿਰੂਪਮ ਕਾਸਮੈਟਿਕ, ਬਾਬਾ ਜੀ ਗਿਫਟ ਸੈਂਟਰ, ਐਨਜੀ ਕ੍ਰੀਏਸ਼ਨ, ਸਟ੍ਰੀਟ ਕਿੰਗ ਤੇ ਬਲਿਸ ਐਂਡ ਬਲੈੱਸ ਕੈਫੇ ਐਂਡ ਕਨਫੈਕਸ਼ਨਰੀ ਸਮੇਤ ਹੋਰ ਵੱਖ-ਵੱਖ ਸਪਾਂਸਰਾਂ ਨੇ ਵੀ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਨੰਨ੍ਹੀ ਜਾਨਵਿਕਾ ਨੇ ਵੀ ਆਪਣੀ ਮਨਮੋਹਕ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਕ੍ਰੀਏਟਿਵ ਐਜ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਆਸ਼ੀਸ਼ ਗਾਂਧੀ ਤੇ ਪ੍ਰੋਗਰਾਮ ਅਫ਼ਸਰ ਦੀਕਸ਼ਾ ਗਾਂਧੀ ਨੇ ਸਮੂਹ ਭਾਗੀਦਾਰਾਂ, ਮਹਿਮਾਨਾਂ, ਸਹਿਯੋਗੀਆਂ ਤੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕੈਡਮੀ ਭਵਿੱਖ ਵਿੱਚ ਵੀ ਔਰਤਾਂ ਤੇ ਬੱਚਿਆਂ ਲਈ ਅਜਿਹੇ ਮਨੋਰੰਜਕ, ਸੱਭਿਆਚਾਰਕ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਕਰਵਾਉਂਦੀ ਰਹੇਗੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਮੈਡਮ ਨਿਧੀ ਦੁੱਗਲ, ਵਨਿਕਾ ਜੈਨ, ਸੀਮਾ ਬੱਗਾ, ਰੇਨੂ ਰਾਵਤ, ਸੁਰਿੰਦਰ ਕੌਰ, ਪੁਨੀਤ ਗੁਜਰਾਲ, ਆਕਾਸ਼, ਕੋਰੀਓਗ੍ਰਾਫਰ ਪਵਨ, ਗਾਇਕ ਸੈਨ ਖਾਨ ਤੇ ਸੁਦੇਸ਼ ਰਾਣੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਗਮ ਖੁਸ਼ੀ, ਉਤਸ਼ਾਹ ਤੇ ਯਾਦਗਾਰ ਪਲਾਂ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ।