ਹਿੰਦੂ ਕੰਨਿਆ ਕਾਲਜ ਵਿਖੇ ‘ਬਿਜਨੇਸ ਫੋਰਮ’ ਨੇ ਵਰਕਸ਼ਾਪ ਕਰਵਾਈ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ 'ਬਿਜਨੇਸ ਫੋਰਮ' ਵੱਲੋਂ ਵਰਕਸ਼ਾਪ ਦਾ ਆਯੋਜਨ
Publish Date: Wed, 21 Oct 2026 08:12 PM (IST)
Updated Date: Wed, 21 Oct 2026 08:12 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਬਿਜਨੇਸ ਫੋਰਮ ਵੱਲੋਂ ‘ਬੱਚਤ ਕਰ ਕੇ ਪੈਸੇ ਨੂੰ ਕਿਵੇਂ ਵਧਾਇਆ ਜਾਵੇ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਜਿਸ ਦਾ ਪ੍ਰਯੋਜਨ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਰਾਜੀਵ ਗੋਇਲ, ਆਰਐਸ ਫਿਨਸਰਵ ਦੇ ਸੰਸਥਾਪਕ ਅਤੇ ਵੈਲਥ ਮੈਨੇਜਰ ਅਤੇ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ (ਸੀਐਫਪੀ) ਨੇ ਵਿਸ਼ੇਸ਼ ਬੁਲਾਰੇ ਵੱਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਵਿੱਤੀ ਸੰਸਾਰ ਵਿੱਚ, ਪੈਸਾ ਕਮਾਉਣਾ ਹੀ ਮਹੱਤਵਪੂਰਨ ਨਹੀਂ ਹੈ ਬਲਕਿ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਬੱਚਤ ਕਿਵੇਂ ਕਰਨੀ ਹੈ ਤੇ ਨਿਵੇਸ਼ ਕਿਵੇਂ ਕਰਨਾ ਹੈ। ਇਸ ਦੇ ਨਾਲ- ਨਾਲ ਸਮਝਦਾਰੀ ਨਾਲ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਵਿੱਤੀ ਸਾਖਰਤਾ ਬਾਰੇ ਦਸਦਿਆਂ ਕਿਹਾ ਕਿ ਵਿੱਤੀ ਸਾਖਰਤਾ ਸਾਨੂੰ ਸਹੀ ਫ਼ੈਸਲੇ ਲੈਣ ਤੇ ਆਪਣੇ ਭਵਿੱਖ ਲਈ ਯੋਜਨਾ ਬਣਾਉਣ ਅਤੇ ਆਪਣੀ ਬੱਚਤ ਨੂੰ ਲੰਬੇ ਸਮੇਂ ਦੀ ਦੌਲਤ ਵਿੱਚ ਬਦਲਣ ਦਾ ਹੁਨਰ ਸਿਖਾਉਂਦੀ ਹੈ। ਇਸ ਮੌਕੇ ਐੱਨਜੇਈ ਵੈਲਥ ਇੰਡੀਆ ਤੋਂ ਹਰਸ਼ਵੀਰ ਸਿੰਘ ਬ੍ਰਾਂਚ ਮੈਨੇਜਰ ਅਤੇ ਸ਼੍ਰੀ ਕੁਨਾਲ ਯੂਨਿਟ ਮੈਨੇਜਰ ਵੀ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਕਾਮਰਸ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਬੱਚਤ, ਨਿਵੇਸ਼ ਅਤੇ ਵਿੱਤੀ ਸੁਰੱਖਿਆ ਬਣਾਉਣ ਦੇ ਵਿਹਾਰਕ ਪਹਿਲੂਆਂ ਨੂੰ ਸਮਝਣ ਵਿੱਚ ਯਕੀਨਨ ਮਦਦਗਾਰ ਸਾਬਿਤ ਹੁੰਦੀਆਂ ਹਨ। ਇਸ ਮੌਕੇ ਕਾਮਰਸ ਵਿਭਾਗ ਦੇ ਮੁੱਖੀ ਡਾ. ਨੀਤੂ ਭਾਰਗਵ, ਰਮਨਦੀਪ ਕੌਰ, ਡਾ. ਸੁਵਿਤ ਦਾਸ, ਮਮਤਾ ਭਸੀਨ, ਦਵਿੰਦਰ ਕੌਰ ਅਤੇ ਕਾਮਰਸ ਵਿਭਾਗ ਦੇ ਸਮੂਹ ਵਿਦਿਆਰਥੀ ਮੌਜੂਦ ਸਨ। ਪ੍ਰਿਅੰਕਾ ਸ਼ਰਮਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ।