ਸਿਵਲ ਹਸਪਤਾਲ ’ਚ ਲਗਾਇਆ ਬਰੈਸਟ ਫੀਡਿੰਗ ਅਵੇਅਰਨੈੱਸ ਕੈਂਪ
ਸਿਵਲ ਹਸਪਤਾਲ ਕਪੂਰਥਲਾ ਵਿਖੇ ਬਰੈਸਟ ਫੀਡਿੰਗ ਅਵੇਅਰਨੈੱਸ ਕੈਂਪ ਅਤੇ ਵੀਲਚੇਅਰ ਦਾਨ
Publish Date: Mon, 17 Aug 2026 07:59 PM (IST)
Updated Date: Mon, 17 Aug 2026 08:00 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇਨਰਵੀਲ ਕਲੱਬ ਕਪੂਰਥਲਾ ਵੱਲੋਂ ਪ੍ਰਧਾਨ ਡਾ. ਮੀਨਾ ਸੇਠੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ, ਕਪੂਰਥਲਾ ਵਿਖੇ ਬਰੈਸਟ ਫੀਡਿੰਗ ਅਵੇਅਰਨੈੱਸ ਕੈਂਪ ਲਗਾਇਆ ਗਿਆ ਤੇ ਲੋੜਵੰਦਾਂ ਨੂੰ ਦੋ ਵੀਲਚੇਅਰ ਦਾਨ ਕੀਤੀਆਂ ਗਈਆਂ। ਇਸ ਸਫਲ ਉਪਰਾਲੇ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਵਿੱਚ ਐੱਸਐੱਮਓ ਡਾ. ਪਰਮਿੰਦਰ ਕੌਰ ਤੇ ਔਰਤਾਂ ਦੇ ਮਾਹਿਰ ਡਾ. ਸਿੰਮੀ ਧਵਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਦੇ ਸਹਿਯੋਗ ਲਈ ਇਨਰਵੀਲ ਕਲੱਬ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਸੁਰਜੀਤ ਕੌਰ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ, ਨਵਜੰਮੇ ਬੱਚਿਆਂ ਲਈ ਇਸ ਦੇ ਲਾਭ ਤੇ ਸਹੀ ਢੰਗ ਨਾਲ ਬੱਚੇ ਨੂੰ ਦੁੱਧ ਪਿਲਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਨਾਲ ਹੀ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਔਰਤਾਂ ਵਿੱਚ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦੋ ਵੀਲਚੇਅਰਾਂ ਦਾ ਦਾਨ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਕੀਤਾ ਗਿਆ। ਇਹ ਉਪਰਾਲਾ ਕਲੱਬ ਦੀ ਮਨੁੱਖਤਾ ਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਨਵਦੀਪ ਕੌਰ, ਸੁਖਦੇਵ ਮੋਮੀ, ਡਾ. ਭੱਟੀ, ਡਾ. ਮੋਮੀ, ਡਾ. ਅਰਪਿਤਾ, ਡਾ. ਮਨਪ੍ਰੀਤ ਤੇ ਸਿਵਲ ਹਸਪਤਾਲ ਦਾ ਹੋਰ ਸਟਾਫ ਮੌਜੂਦ ਸੀ।