ਬਾਡੀ ਡੀਟੋਕਸ ਭਾਵ ਮਨੁੱਖੀ ਸਰੀਰ ਦੀ ਸਰਵਿਸ : ਡਾ. ਬਾਵਾ ਬਾਡੀ ਡੀਟੋਕਸ, ਮਨੁੱਖੀ ਸਰੀਰ ਦੀ ਸਰਵਿਸ, ਸਿਹਤਮੰਦ ਜੀਵਨ ਵੱਲ ਪਹਿਲਾ ਕਦਮ - ਡਾ. ਐਚ. ਐਸ. ਬਾਵਾ
Publish Date: Sat, 19 Sep 2026 07:01 PM (IST)
Updated Date: Sat, 19 Sep 2026 07:02 PM (IST)
ਸਿਹਤਮੰਦ ਜੀਵਨ ਵੱਲ ਪਹਿਲਾ ਕਦਮ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਕ ਡਾ. ਐੱਚਐੱਸ ਬਾਵਾ ਚੇਅਰਮੈਨ ਅਜੀਤ ਨਗਰ ਵੈੱਲਫੇਅਰ ਸੁਸਾਇਟੀ ਕਪੂਰਥਲਾ ਡਾਇਰੈਕਟਰ ਐੱਨਜੇਪੀਸੀਆਈ ਪ੍ਰਧਾਨ ਕਿਸ਼ੋਰ ਰਾਜਪੂਤ ਤੇ ਪ੍ਰਧਾਨ ਨਵਜੀਤ ਸਿੰਘ ਰਾਜੂ ਚੇਅਰਮੈਨ ਪੰਜਾਬ ਸਰਕਾਰ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਮੱਛੀ ਚੌਂਕ ਵਿਖੇ ਸਿਹਤ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਮੱਲ੍ਹੀ ਨੂੰ ਪੰਜਾਬ ਸਰਕਾਰ ਵੱਲੋਂ ਪਰਜਾਪਤ ਸਮਾਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਲਗਾਏ ਜਾਣ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਐੱਨਜੇਪੀਸੀਆਈ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਪਹਿਲੇ ਚੇਅਰਮੈਨ ਅਸ਼ੋਕ ਗੋਗਨਾ ਨੂੰ ਨੈਸ਼ਨਲ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਪਹਿਲੇ ਨੈਸ਼ਨਲ ਚੇਅਰਮੈਨ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸਮਾਜ ਸੇਵਕ ਡਾ. ਐੱਚਐੱਸ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਵਾ, ਪਾਣੀ ਤੇ ਭੋਜਨ ਰਾਹੀਂ ਸਾਡੇ ਸਰੀਰ ਅੰਦਰ ਲਗਾਤਾਰ ਜ਼ਹਿਰੀਲੇ ਤੇ ਹਾਨੀਕਾਰਕ ਪਦਾਰਥ ਜਾ ਰਹੇ ਹਨ ਜੋ ਕਿ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦੇ ਹਨ। ਇਸ ਲਈ ਤੰਦਰੁਸਤ ਭਾਵ ਸਿਹਤਮੰਦ ਰਹਿਣ ਲਈ ਬਾਡੀ ਦਾ ਡੀਟੋਕਸ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਮਨੁੱਖੀ ਸਰੀਰ ਦੀ ਸਰਵਿਸ, ਕਰਨਾ ਵੀ ਕਿਹਾ ਜਾਂਦਾ ਹੈ। ਬਾਡੀ ਡੀਟੋਕਸ ਇੱਕ ਅਜਿਹੀ ਕਿਰਿਆ ਹੈ ਜਿਸ ਨਾਲ ਸਰੀਰ ਅੰਦਰੋਂ ਜ਼ਹਿਰੀਲੇ ਤੇ ਹਾਨੀਕਾਰਕ ਪਦਾਰਥ ਬਾਹਰ ਨਿਕਲ ਜਾਂਦੇ ਹਨ। ਸਰੀਰ ਤੇ ਨਾੜਾਂ ਵਿੱਚ ਬਲਾਕੇਜ ਦੀ ਸੰਭਾਵਨਾ ਘੱਟ ਜਾਂਦੀ ਹੈ ਤੇ ਬਿਮਾਰੀਆਂ ਪੈਦਾ ਹੋਣ ਤੋਂ ਰਾਹਤ ਮਿਲਦੀ ਹੈ। ਬਾਡੀ ਡੀਟੋਕਸ, ਹੋਣ ਉਪਰੰਤ ਮਨੁੱਖ ਤੁਰੰਤ ਰਿਲੈਕਸ ਮਹਿਸੂਸ ਕਰਦਾ ਹੈ। ਨਵਜੀਤ ਸਿੰਘ ਰਾਜੂ ਨੇ ਕਿਹਾ ਕਿ ਲਾਲਚੀ ਵਪਾਰੀਆਂ ਵੱਲੋਂ ਖਾਣ ਵਾਲੇ ਪਦਾਰਥਾਂ ਵਿੱਚ ਕੀਤੀ ਜਾ ਰਹੀ ਮਿਲਾਵਟਖੋਰੀ ਕਰਕੇ ਵੀ ਬੀਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਕਿਸ਼ੋਰ ਰਾਜਪੂਤ ਨੇ ਪਿਛਲੀਆਂ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਮਨੁੱਖ ਵੱਲੋਂ ਖੁਦ ਨੂੰ ਤੰਦਰੁਸਤ ਰੱਖਣ ਲਈ ਮੁੱਢਲੀ ਸਿੱਖਿਆ ਪ੍ਰਣਾਲੀ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ। ਡਾ. ਸੈਮੁਅਲ ਮਸੀਹ ਵੱਲੋਂ ਮਨੁੱਖ ਦੇ ਪੈਦਾ ਹੋਣ ਦੀ ਕਿਰਿਆ ਤੋਂ ਲੈ ਕੇ ਸਰੀਰ ਦੀ ਬਣਤਰ ਤੱਕ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਜਨੀ ਪਠਾਨੀਆ ਨੂੰ ਪ੍ਰੈੱਸ ਕਲੱਬ ਦੇ ਮਹਿਲਾ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਮਦਨ ਲਾਲ, ਬੀਬੀ ਹਰਵਿੰਦਰ ਕੌਰ, ਹਰਵੰਤ ਸਿੰਘ ਸਚਦੇਵਾ, ਵਿੱਕੀ, ਰਵੀ ਕੁਮਾਰ, ਬੀਬੀ ਅੰਮ੍ਰਿਤਪਾਲ ਕੌਰ, ਪਰਵੇਸ਼ ਕੁਮਾਰ, ਲਕਸ਼ਦੀਪ ਸਿੰਘ, ਅਰਸ਼ਵਿੰਦਰ ਸਿੰਘ ਤੇ ਹਰਤਾਜ ਸਿੰਘ ਆਦਿ ਵੱਲੋਂ ਵੀ ਹਾਜ਼ਰੀ ਲਗਵਾਈ ਗਈ।