- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਆਇਰਨ ਮੈਨ ਆਫ ਪੰਜਾਬ' ਮੈਨ ਫਿਜ਼ੀਕ ਤੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਬੀਤੇ ਦਿਨੀਂ ਸਪੋਰਟਸ ਸਟੇਡੀਅਮ ਹੰਬਡਾ, ਲੁਧਿਆਣਾ 'ਚ ਮੁਫ਼ਤ ਆਯੋਜਿਤ ਕੀਤਾ ਗਿਆ। ਇਥੇ ਪੰਜਾਬ ਦੇ ਐਥਲੀਟਸ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਆਯੋਜਨ ਦੀ ਪਹਿਲ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਮਿਸਟਰ ਏਸ਼ੀਆ ਗੋਲਡ ਮੈਡਲਿਸਟ 2018 ਹਰਮਿੰਦਰ ਦੂਲੋਵਾਲ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਮਾਜਿਕ ਪੁਕਾਰ ਪੰਜਾਬ ਵਿਚ ਪਹਿਲੀ ਵਾਰ ਕੀਤੀ ਗਈ ਹੈ ਜਿੱਥੇ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਵਜ੍ਹਾ ਨਾਲ ਮੰਚ ਨਹੀਂ ਮਿਲਿਆ, ਸਾਡਾ ਮਕਸਦ ਛੁਪੀ ਹੋਈ ਪ੍ਰਤਿਭਾ ਨੂੰ ਸਹੀ ਮੰਚ ਦੇਣਾ ਹੈ।

'ਆਇਰਨ ਮੈਨ ਆਫ ਪੰਜਾਬ' ਮੈਨ ਫਿਜ਼ੀਕ ਤੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਬੀਤੇ ਦਿਨੀਂ ਸਪੋਰਟਸ ਸਟੇਡੀਅਮ ਹੰਬਡਾ, ਲੁਧਿਆਣਾ 'ਚ ਮੁਫ਼ਤ ਆਯੋਜਿਤ ਕੀਤਾ ਗਿਆ। ਇਥੇ ਪੰਜਾਬ ਦੇ ਐਥਲੀਟਸ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਆਯੋਜਨ ਦੀ ਪਹਿਲ ਰੈੱਡ ਜਿੰਮ ਕਪੂਰਥਲਾ ਦੇ ਐੱਮਡੀ ਤੇ ਮਿਸਟਰ ਏਸ਼ੀਆ ਗੋਲਡ ਮੈਡਲਿਸਟ 2018 ਹਰਮਿੰਦਰ ਦੂਲੋਵਾਲ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਮਾਜਿਕ ਪੁਕਾਰ ਪੰਜਾਬ ਵਿਚ ਪਹਿਲੀ ਵਾਰ ਕੀਤੀ ਗਈ ਹੈ ਜਿੱਥੇ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਵਜ੍ਹਾ ਨਾਲ ਮੰਚ ਨਹੀਂ ਮਿਲਿਆ, ਸਾਡਾ ਮਕਸਦ ਛੁਪੀ ਹੋਈ ਪ੍ਰਤਿਭਾ ਨੂੰ ਸਹੀ ਮੰਚ ਦੇਣਾ ਹੈ। ਹਰਮਿੰਦਰ ਦੂਲੋਵਾਲ (ਮਿਸਟਰ ਏਸ਼ੀਆ ਗੋਲਡ ਮੈਡਲਿਸਟ 2018) ਨੇ ਕਿਹਾ ਕਿ ਸਾਰਿਆਂ ਜੇਤੂਆਂ ਜਿੰਨਾਂ ਵਿਚ 60 ਸਾਲ, 65 ਤੋਂ 70 ਸਾਲ, 70 ਤੋਂ 75 ਸਾਲ, 75 ਤੋਂ 80 ਸਾਲ, 80 ਤੋਂ 85 ਸਾਲ ਅਤੇ 85 ਸਾਲ ਤੋਂ ਉੱਪਰ ਵਾਲੀ ਕੈਟਾਗਿਰੀ ਵਾਲਿਆਂ ਨੂੰ 11 ਹਜ਼ਾਰ ਕੈਸ਼ ਇਨਾਮ ਦਿੱਤਾ ਗਿਆ ਅਤੇ ਸਰੀਰਿਕ ਰੂਪ ਵਿਚ ਵਿਕਲਾਂਗ ਕੈਟੇਗਰੀ ਦੇ ਪਹਿਲੇ 5 ਨੂੰ ਵੀ ਵੱਖਰੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਆਯੋਜਨ ਦੀ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ।