ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ ਨੂੰ ਸਦਮਾ, ਭੈਣ ਦਾ ਦੇਹਾਂਤ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਨੂੰ ਸਦਮਾ, ਭੈਣ ਦਾ ਦੇਹਾਂਤ
Publish Date: Sat, 03 Oct 2026 07:14 PM (IST)
Updated Date: Sat, 03 Oct 2026 07:16 PM (IST)
--ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ --ਅੰਤਿਮ ਅਰਦਾਸ ਅਕਤੂਬਰ ਨੂੰ : ਸਤਨਾਮ ਸਿੰਘ ਸਰਪੰਚ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀਂ ਪੱਤਰਕਾਰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ (ਰਜਿ.) ਤੇ ਮਨਜੀਤ ਸਿੰਘ ਸਾਬਕਾ ਸਰਪੰਚ ਸੰਗੋਜਲਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਭੈਣ ਜਸਬੀਰ ਕੌਰ, ਸਾਬਕਾ ਸਰਪੰਚ ਅਲੋਧੀਪੁਰ ਦਾ ਦੇਹਾਂਤ ਹੋ ਗਿਆ। ਇਸ ਮੌਕੇ ਉਨ੍ਹਾਂ ਦੇ ਦਿਓਰ ਸਤਨਾਮ ਸਿੰਘ ਸਰਪੰਚ ਅਲੋਧੀਪੁਰ ਦੇ ਘਰ ’ਚ ਐਡਵੋਕੇਟ ਹਰਜੀਤ ਸਿੰਘ ਕਨੂੰਨੀ ਸਲਾਹਕਾਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ (ਰਜਿ), ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਬਲਜੀਤ ਸਿੰਘ ਉਪ ਚੇਅਰਮੈਨ, ਬਰਿੰਦਰ ਚਾਨਾ ਜ਼ਿਲ੍ਹਾ ਜਨਰਲ ਸਕੱਤਰ, ਬਾਬਾ ਵਿਜੇ ਕੁਮਾਰ ਹਮੀਰਾ, ਜਤਿੰਦਰ ਸਿੰਘ ਫੋਜੀ, ਤਰਲੋਚਨ ਸਿੰਘ ਚਾਹਲ, ਅਵਿਨਾਸ਼ ਸ਼ਰਮਾ ਚੀਫ਼ ਪੈਟਰਨ, ਐਡਵੋਕੇਟ ਪਵਨ ਕਾਲੀਆ ਕਨੂੰਨੀ ਸਲਾਹਕਾਰ, ਸੁਖਵਿੰਦਰ ਸੋਹੀ ਜ਼ਿਲ੍ਹਾ ਉਪ ਪ੍ਰਧਾਨ, ਅਰੁਣ ਕੁਮਾਰ ਸ਼ਰਮਾ, ਐਡਵੋਕੇਟ ਅਕਸ਼ਤ ਕਾਲੀਆ, ਅਮਨ ਕੁਮਾਰ ਹਮੀਰਾ, ਅਸ਼ੋਕ ਕੁਮਾਰ ਗੋਗਨਾ, ਪਰਮਜੀਤ ਸਨੀ, ਰਾਜੇਸ ਕੁਮਾਰ ਕੰਨੂ, ਹਰਜਿੰਦਰ ਸਿੰਘ, ਸੰਤੋਖ ਸਿੰਘ, ਚਰਨਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ, ਹਰਸ਼ਦੀਪ ਸਿੰਘ ਟਾਂਡੀ ਆਦਿ ਸਮੂਹ ਪੱਤਰਕਾਰ ਭਾਈਚਾਰੇ ਤੇ ਧਾਰਮਿਕ ਤੇ ਰਾਜਨੀਤਕ ਆਗੂਆਂ ਰਾਣਾ ਗੁਰਜੀਤ ਸਿੰਘ ਐੱਮਐੱਲਏ ਹਲਕਾ ਕਪੂਰਥਲਾ ਨੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇਸੇ ਤਰ੍ਹਾਂ ਤੇਜਿੰਦਰ ਭੰਡਾਰੀ ਸੀਨੀਅਰ ਆਗੂ ਪੰਜਾਬ ਕਾਂਗਰਸ, ਹਰਪ੍ਰੀਤ ਸਿੰਘ ਸੱਤਾ, ਨਿਰਬੀਰ ਸਿੰਘ ਬਾਜਵਾ ਵੱਲੋਂ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੇ ਸਤਨਾਮ ਸਿੰਘ ਸਰਪੰਚ ਆਲੋਧੀਪੁਰ ਨਾਲ਼ ਦੁਖ ਸਾਂਝਾ ਕੀਤਾ ਤੇ ਕਿਹਾ ਭੈਣ ਜਸਬੀਰ ਕੌਰਦੇ ਜਾਣ ਨਾਲ਼ ਸਮੂਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਜਸਬੀਰ ਕੌਰ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਅਲੋਧੀਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ।