ਖੂਨਦਾਨ ਸੇਵਾ ਸਮਾਜ ਨੂੰ ਜੋੜਨ ਵਾਲੀ ਸੇਵਾ – ਡਾ. ਰਾਜ ਕੁਮਾਰ ਚੱਬੇਵਾਲ
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਖੂਨਦਾਨ ਖੇਤਰ ਦੀ ਸ਼੍ਰੋਮਣੀ ਸੰਸਥਾ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜ਼ਿ.) ਫਗਵਾੜਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ਤੇ 22ਵੇਂ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ ਨੂੰ ਸਮਰਪਿਤ 32ਵਾਂ ਸਲਾਨਾ ਸਨਮਾਨ ਸਮਾਰੋਹ ਤੇ ਵਿਸ਼ਾਲ ਖੂਨਦਾਨ ਕੈਂਪ ਮਹਾਰਾਜਾ ਪੈਲਸ ਬੰਗਾ ਰੋਡ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਖੂਨਦਾਨ ਸੇਵਾ ਸਮਾਜ ਸੇਵਾ ਤੇ ਮਾਨਵ ਸੇਵਾ ਦੀ ਸਿਖਰ ਸੇਵਾ ਹੈ ਤੇ ਖੂਨਦਾਨੀ ਹੀ ਸਮਾਜ ਦੇ ਅਸਲੀ ਹੀਰੋ ਹਨ ਜਿਹੜੇ ਜ਼ਿੰਦਗੀ ਦੀ ਰੱਖਿਆ ਕਰਕੇ ਪਰਿਵਾਰ ਦੇ ਚਿਹਰੇ ’ਤੇ ਰੌਣਕ ਲਿਆਉਂਦੇ ਹਨ। ਵਿਸ਼ੇਸ਼ ਮਹਿਮਾਨ ਲੋਕ ਸਭਾ ਮੈਂਬਰ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਖੂਨਦਾਨੀਆਂ ਦੇ ਜਜ਼ਬੇ ਤੇ ਹੌਂਸਲੇ ਨੂੰ ਦੇਖਕੇ ਕਿਹਾ ਕਿ ਖੂਨਦਾਨ ਸੇਵਾ ਸਮਾਜਿਕ ਪਿਆਰ ਵਧਾਉਣ ਵਾਲੀ ਮਹਾਨ ਸੇਵਾ ਹੀ ਮਨੁੱਖਤਾ ਦੀ ਅਸਲੀ ਸੇਵਾ ਹੈ। ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਜੀਐੱਨਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਹੇਮੰਤ ਸ਼ਰਮਾ, ਸਮਾਗਮ ਭਾਈਵਾਲ ਲੀਫੋਰਡ ਹੈਲਥਕੇਅਰ ਲਿਮਟਿਡ ਦੇ ਐੱਚਆਰ ਸੁਤੀਕਸ਼ਣ ਕੁਮਾਰ ਤੇ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਜੁਆਇੰਟ ਡਾਇਰੈਕਟਰ ਸੁਨੀਤਾ ਭਗਤ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਾਈ ਭਾਰਤ ਕਪੂਰਥਲਾ ਦੇ ਜ਼ਿਲ੍ਹਾ ਯੂਥ ਅਫਸਰ ਗਗਨਦੀਪ ਕੌਰ, ਲਘੂ ਉਦਯੋਗ ਭਾਰਤੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਗੁਪਤਾ, ਸਵੱਛਤਾ ਅਭਿਆਨ ਦੇ ਡਾਇਰੈਕਟਰ ਮਦਨ ਮੇਹਨ ਖੱਟੜ, ਭਾਰਤ ਵਿਕਾਸ ਪਰਿਸ਼ਦ ਪ੍ਰਧਾਨ ਰਵਿੰਦਰ ਗੁਲਾਟੀ, ਖੱਤਰੀ ਸਭਾ ਪ੍ਰਧਾਨ ਮਦਨ ਮੋਹਨ ਬਜਾਜ, ਸਰਬ ਨੌਜਵਾਨ ਸਭਾ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਸਭ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਖੇਤਰ ਵਿੱਚ ਪੰਜਾਬੀਆਂ ਨੂੰ ਅਜੇ ਹੋਰ ਸਮਰਪਣ ਦੀ ਜ਼ਰੂਰਤ ਹੈ। ਜੀਐੱਨਏ ਯੂਨੀਵਰਸਿਟੀ, ਲੀਫੋਰਡ ਹੈਲਥਕੇਅਰ, ਬਠਿੰਡਾ ਕੈਮੀਕਲਜ਼ ਲਿਮਟਿਡ, ਐਫਲੂਜੈਂਸ ਐਵੋਲਿਊਸ਼ਨ ਇਰਾ, ਸੁਖਜੀਤ ਸਟਾਰਚ ਐਂਡ ਕੈਮੀਕਲਜ਼, ਕਿੰਗਹਿਲਜ਼ ਟ੍ਰੈਵਲਜ਼, ਬੈਸਟ ਕੇਅਰ ਹਸਪਤਾਲ, ਮਾਈ ਭਾਰਤ, ਯੁਵਕ ਸੇਵਾਵਾਂ ਪੰਜਾਬ, ਨੱਚ ਬੱਲੀਏ ਡਾਂਸ ਅਕੈਡਮੀ, ਮਿਡਲੈਂਡ ਬੁਆਏਜ਼ ਡੀਜੇ ਤੇ ਮਹਾਰਾਜਾ ਪੈਲਸ ਦੇ ਸਹਿਯੋਗ ਨਾਲ ਆਯੋਜਿਤ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ 4 ਜੋੜਿਆਂ, 3 ਪਿਤਾ-ਪੁੱਤਰ, 40 ਮਹਿਲਾਵਾਂ ਤੇ 32 ਖੂਨਦਾਨੀਆਂ ਦੇ ਪਹਿਲੀ ਵਾਰ ਕੀਤੇ ਖੂਨਦਾਨ ਸਣੇ 1027 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਐਟਸਨ ਕੰਪਨੀ, ਮੈੜ ਰਾਜਪੂਤ ਸਭਾ ਫਗਵਾੜਾ, ਖੱਤਰੀ ਸਭਾ, ਭਾਰਤੀ ਜਨਤਾ ਯੁਵਾ ਮੋਰਚਾ, ਆਟੋ ਮੋਬਾਇਲ ਡੀਲਰਜ਼ ਐਸੋਸੀਏਸ਼ਨ, ਸਾਇੰਸ ਟੀਚਰਜ਼ ਐਸੋਸੀਏਸ਼ਨ, ਇਨਰਵ੍ਹੀਲ ਕਲੱਬ ਤੇ ਭਾਰਤੀ ਯੋਗ ਸੰਸਥਾਨ ਦੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਸ਼ਮਾ ਰੋਸ਼ਨ ਸੋਮ ਪ੍ਰਕਾਸ਼ ਕੈਂਥ ਦੇ ਨਾਲ ਕਲੱਬ ਦੇ ਸਰਪ੍ਰਸਤ ਪ੍ਰਦੀਪ ਬੇਦੀ, ਚੇਅਰਮੈਨ ਜਰਨੈਲ ਸਿੰਘ ਬਸਰਾ, ਕੌਂਸਲਰ ਸਰਬਜੀਤ ਕੌਰ, ਮੈਡਮ ਅਨੀਤਾ ਸੋਮ ਪ੍ਰਕਾਸ਼, ਜਤਿੰਦਰ ਸਿੰਘ ਪਲਾਹੀ ਤੇ ਜਾਇੰਟ ਡਾਇਰੈਕਟਰ ਸੁਨੀਤਾ ਭਗਤ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਐਫਲੂਜੈਂਸ ਇਰਾ ਐਵੋਲਊਸ਼ਿਨ ਦੇ ਐੱਮਡੀ ਸੁਬੋਧ ਗੁਪਤਾ ਤੇ ਅਮਿਤ ਗਰੋਵਰ ਤੇ ਭਾਰਤੀ ਯੋਗ ਸੰਸਥਾਨ ਦੇ ਮੈਡਮ ਰੀਨਾ ਟਾਂਗਰੀ ਤੇ ਸੰਦੀਪ ਕਵਾਤਰਾ ਵੱਲੋਂ ਖੂਨਦਾਨੀਆਂ ਨੂੰ ਪਰਮ ਪਿਤਾ ਪਰਮਾਤਮਾ ਦੇ ਵਿਸ਼ੇਸ਼ ਦੂਤ ਰੂਪੀ ਫ਼ਰਿਸ਼ਤਿਆਂ ਦਾ ਦਰਜ਼ਾ ਦਿੱਤਾ। ਆਮ ਆਦਮੀ ਪਾਰਟੀ ਨੇਤਾ ਸੰਤੋਸ਼ ਕੁਮਾਰ ਗੋਗੀ, ਗੁਰੁ ਰਵੀਦਾਸ ਸਭਾ ਅਰਬਨ ਅਸਟੇਟ ਸਕੱਤਰ ਸਰਵਣ ਬਿਰਹਾ, ਗਰੋ ਗਰੀਨ ਸੰਸਥਾ ਦੇ ਪ੍ਰਧਾਨ ਬੋਬੀ, ਵਿਸ਼ਵਕਰਮਾ ਧੀਮਾਨ ਸਭਾ ਪ੍ਰਧਾਨ ਪ੍ਰਦੀਪ ਧੀਮਾਨ ਤੇ ਰਾਇਲ ਸੁਸਾਇਟੀ ਆਫ ਹੋਮਿੳਪੈਥਸ ਦੇ ਪ੍ਰਧਾਨ ਡਾ. ਸ਼ਿਆਮਾ ਬੱਗਾ ਨੇ ਖੂਨਦਾਨੀਆਂ ਦੇ ਸਨਮਾਨ ਵਿੱਚ ਆਯੋਜਿਤ ਸਮਾਰੋਹ ਨੂੰ ਖੂਨਦਾਨੀਆਂ ਦੇ ਮਾਣ ਨਾਲ ਜੋੜਦਿਆਂ ਸੰਸਥਾ ਦੀ ਤਾਰੀਫ ਕੀਤੀ। ਕੈਂਪ ਦੌਰਾਨ ਸਾਰੇ ਖੂਨਦਾਨੀਆਂ ਤੇ ਖੂਨਦਾਨ ਨਾਲ ਜੁੜੀਆਂ ਪੰਜਾਬ ਦੀਆਂ 40 ਸੰਸਥਾਵਾਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਤੇ ਵਿਤਿਨ ਪੁਰੀ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਜਿੱਥੇ ਸੈਂਕੜੈ ਖੂਨਦਾਨੀਆਂ ਦੇ ਸਨਮਾਨ ਵਿੱਚ ਨੱਚ ਬੱਲੀਏ ਡਾਂਸ ਅਕੈਡਮੀ ਦੇ ਛੋਟੇ ਬੱਚਿਆਂ ਨੇ ਆਪਣੀ ਵਿਲੱਖਣ ਨਾਚ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਮੰਚ ਸੰਚਾਲਨ ਹਰਜਿੰਦਰ ਗੋਗਨਾ ਤੇ ਰਣਵੀਰ ਪਰਮਾਰ ਵੱਲੋਂ ਬਖੂਬੀ ਨਿਭਾਇਆ ਗਿਆ। ਸਮਾਜ ਸੇਵੀ ਰਾਜਕੁਮਾਰ ਮੱਟੂ, ਕਲੱਬ ਦੇ ਫਾਈਨਾਂਸ ਐਡਵਾਈਜ਼ਰ ਪਿਊਸ਼ ਬਾਂਸਲ, ਸ਼੍ਰੀ ਬਾਲਾ ਜੀ ਧਾਮ ਪ੍ਰਧਾਨ ਸੰਜੀਵ ਖੁਰਾਨਾ, ਗੁਰੁ ਨਾਨਕ ਕਾਲਜ ਕਮੇਟੀ ਪ੍ਰਧਾਨ ਜਤਿੰਦਰ ਸਿੰਘ ਪਲਾਹੀ ਤੇ ਮੈੜ ਰਾਜਪੂਤ ਸਭਾ ਸਰਪ੍ਰਸਤ ਅਸ਼ੋਕ ਡੀਲਕਸ ਤੇ ਐਡਵੋਕੇਟ ਅਨੂ ਸ਼ਰਮਾ ਵੱਲੋਂ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਗੋਲਡੀ ਅਟਵਾਲ, ਕਿੰਗਹਿਲਜ਼ ਐੱਮਡੀ ਦੀਪਕ ਧਾਇਲ, ਜਰਨੈਲ ਸਿੰਘ ਬਸਰਾ, ਦਮਨਪ੍ਰੀਤ ਸਿੰਘ ਦੀਪੂ, ਹਰਵਿੰਦਰ ਸਿੰਘ ਸੋਢੀ, ਦੀਪਕ ਗੁਪਤਾ, ਨੀਰਜ ਬਖਸ਼ੀ, ਸੀਮਾ ਸ਼ਰਮਾ, ਸਰੋਜ ਗੁਪਤਾ, ਵਿਕਾਸ ਚੋਪੜਾ, ਗੋਪਾਲ ਲੂੰਬਾ, ਅਵਿਨਾਸ਼ ਗੁਪਤਾ, ਲੱਕੀ ਭਾਖੜੀ, ਰਾਕੇਸ਼ ਵਢੇਰਾ, ਇੰਜ. ਪ੍ਰਦੀਪ ਚੁਟਾਨੀ, ਜਸਵਿੰਦਰ ਕੌਰ, ਜਤਿੰਦਰ ਵਰਮਾਨੀ, ਬੀਰਾ ਰਾਮ ਬਲਜੋਤ, ਦਲਜੀਤ ਸ਼ਰਮਾ, ਵਿਪਨ ਮਾਨ, ਹਰੀਸ਼ ਚੰਦਰ, ਕੁਸ਼ ਵਢੇਰਾ, ਪ੍ਰਭਜੋਤ ਸਿੰਘ, ਅਜੇ ਅਗਰਵਾਲ, ਜਤਿਨ ਕੁਮਾਰ, ਸਤਿੰਦਰ ਸਿੰਘ, ਨਰੇਸ਼ ਕੋਹਲੀ, ਹਰਮਿੰਦਰ ਸਿੰਘ ਕੁੰਦੀ, ਪ੍ਰੇਮ ਗੁਪਤਾ, ਨੀਤੂ, ਜਸਮੀਤ ਕੌਰ, ਇਸ਼ਾਨ ਗੋਗਨਾ, ਜਤਿਨ ਕੁਮਾਰ ਹਾਜ਼ਰ ਸਨ।