ਖੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ : ਐੱਸਪੀ ਖੂਨਦਾਨ ਮਾਨਵਤਾ ਦੀ ਸੇਵਾ ਦਾ ਵੱਡਾ ਉਪਰਾਲਾ- ਐਸ.ਪੀ. ਮੇਜਰ ਸਿੰਘ ਢੱਡਾ
Publish Date: Fri, 25 Sep 2026 07:49 PM (IST)
Updated Date: Fri, 25 Sep 2026 07:51 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਖੂਨਦਾਨ ਪ੍ਰਤੀ ਜਾਗਰੂਕਤਾ ਤਹਿਤ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਕੱਢੀ ਗਈ ਰੈਲੀ ਨੂੰ ਫਗਵਾੜਾ ਦੇ ਐੱਸਪੀ ਮੇਜਰ ਸਿੰਘ ਢੱਡਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਹੈਲਥਕੇਅਰ ਕੰਪਨੀ ਲੀਫੋਰਡ ਵੱਲੋਂ ਪ੍ਰਯੋਜਿਤ ਤੇ ਪ੍ਰਧਾਨ ਰਾਹੁਲ ਸ਼ਾਸ਼ਤਰੀ ਦੀ ਅਗਵਾਈ ਵਿੱਚ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ਼ ਨੂੰ ਸਮਰਪਿਤ ਇਸ ਰੈਲੀ ਵਿੱਚ ਸਕੂਲਾਂ ਤੇ ਕਾਲਜਾਂ ਨਾਲ ਸਬੰਧਤ 1,068 ਵਿਦਿਆਰਥੀਆ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ। ਹਰੀ ਝੰਡੀ ਪ੍ਰਦਾਨ ਕਰਦਿਆਂ ਆਪਣੇ ਸੰਬੋਧਨ ਵਿੱਚ ਐੱਸਪੀ ਫਗਵਾੜਾ ਮੇਜਰ ਸਿੰਘ ਵੱਲੋਂ ਖੂਨਦਾਨ ਸੇਵਾਵਾਂ ਲਈ ਕਲੱਬ ਦੀ ਹੌਸਲਾ ਅਫਜ਼ਾਈ ਕੀਤੀ ਤੇ ਮਾਨਵਤਾ ਨੂੰ ਸਮਰਪਿਤ ਇਸ ਸੇਵਾ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਖੂਨਦਾਨ ਦਾ ਸੰਦੇਸ਼ ਦਿੱਤਾ। ਸਹਿਯੋਗੀ ਸੰਸਥਾ ਲੀਫੋਰਡ ਹੈਲਥ ਕੇਅਰ ਦੇ ਪ੍ਰਤੀਨਿਧੀ ਅਨਮੋਲ ਕੁਮਾਰ ਖੂਨਦਾਨੀ ਨੂੰ ਅਸਲੀ ਸਮਾਜਿਕ ਹੀਰੋ ਦਾ ਦਰਜਾ ਪ੍ਰਦਾਨ ਕਰਦੇ ਹੋਏ ਇਸ ਸੇਵਾ ਨੂੰ ਊੱਤਮ ਦੱਸਿਆ। ਸਹਿਯੋਗੀ ਸੰਸਥਾ ਲੀਫੋਰਡ ਹੈਲਥ ਕੇਅਰ ਦੇ ਪ੍ਰਤੀਨਿਧੀ ਅਨਮੋਲ ਕੁਮਾਰ, ਸਮਾਜ ਸੇਵੀ ਸ਼ਖਸ਼ੀਅਤਾਂ ਰਮਨ ਨਹਿਰਾ, ਮਨੂ ਅਰੋੜਾ ਤੇ ਵਰਿੰਦਰ ਸਿੰਘ ਕੰਬੋਜ ਨੇ ਵਿਸ਼ੇਸ਼ ਰੂਪ ਵਿੱਚ ਪਹੁੰਚ ਕੇ ਖੂਨਦਾਨ ਸੇਵਾ ਦੀ ਸ਼ਲਾਘਾ ਕੀਤੀ। ਕਮਲਾ ਨਹਿਰੂ ਪਬਲਿਕ ਸਕੂਲ ਦੇ ਬੈਂਡ ਦੀ ਅਗਵਾਈ ਵਿੱਚ ਇਹ ਰੈਲੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਗਊਸ਼ਾਲਾ ਰੋਡ, ਨਾਈਆਂ ਚੌਂਕ, ਬੰਗਾ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸੰਪੰਨ ਹੋਈ। ਖੂਨਦਾਨ ਨਾਲ ਸਬੰਧਤ ਸਲੋਗਨ ਭਰਪੂਰ ਤਖਤੀਆਂ ਤੇ ਉੱਚੀ ਆਵਾਜ਼ ਵਿੱਚ ਬੱਚਿਆਂ ਵਲੋਂ ਸ਼ਹਿਰ ਵਾਸੀਆਂ ਨੂੰ ਖੂਨਦਾਨ ਲਈ ਕੀਤੀ ਅਪੀਲ ਸਦਕਾ 35 ਲੋਕਾਂ ਨੇ ਮੌਕੇ ’ਤੇ ਹੀ ਆਪਣਾ ਨਾਮ ਖੂਨਦਾਨ ਲਈ ਪੇਸ਼ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਐਤਵਾਰ 27 ਸਤੰਬਰ 2026 ਨੂੰ ਮਹਾਰਾਜਾ ਪੈਲਸ ਬੰਗਾ ਰੋਡ ਫਗਵਾੜਾ ਵਿਖੇ 32ਵਾਂ ਸਲਾਨਾ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਰੈਲੀ ਦੇ ਨਾਲ ਚੱਲਦਿਆਂ ਸਮਾਜ ਸੇਵੀ ਮਨੂ ਅਰੋੜਾ, ਮੀਤ ਪ੍ਰਧਾਨ ਹਰਜਿੰਦਰ ਗੋਗਨਾ ਤੇ ਉਪ ਚੇਅਰਮੈਨ ਗੋਪਾਲ ਲੂੰਬਾ ਵਲੋਂ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਖੂਨਦਾਨ ਕਰਨ ਲਈ ਬੇਨਤੀ ਕੀਤੀ ਗਈ। ਰੈਲੀ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜੀਐੱਨਏ ਯੂਨੀਵਰਸਿਟੀ, ਪਿਰਾਮਿਡ ਕਾਲਜ ਮੇਹਟਾਂ, ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਗੁਰਾਇਆ, ਰਾਮਗੜੀਆ ਗਰਲਜ਼ ਸਕੂਲ, ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ, ਜੀਡੀਆਰ ਕਾਨਵੈਂਟ ਸਕੂਲ ਰਾਵਲਪਿੰਡੀ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ, ਸ਼੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਤੇ ਡਿਵਾਇਨ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਪੂਰੇ ਜੋਸ਼ ਨਾਲ ਖੂਨਦਾਨ ਦੇ ਹੱਕ ਵਿੱਚ ਨਾਅਰੇ ਲਗਾਏ ਗਏ। ਰੈਲੀ ਸਮਾਪਤੀ ਤੇ ਕਲੱਬ ਅਹੁਦੇਦਾਰਾਂ ਵੱਲੋਂ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਟ੍ਰੈਫਿਕ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦਾਣਾ ਮੰਡੀ ਕਮੇਟੀ ਮੈਂਬਰ ਕਮਲ ਕੁਮਾਰ, ਹਰਸ਼ ਕੁਮਾਰ, ਕੌਂਸਲਰ ਮੁਨੀਸ਼ ਪ੍ਰਭਾਕਰ, ਰਮਨ ਨਹਿਰਾ, ਇੰਦਰਜੀਤ ਸਿੰਘ ਅੱਸੀ, ਜਰਨੈਲ ਸਿੰਘ ਬਸਰਾ, ਵਿਤਿਨ ਪੁਰੀ, ਹਰਜਿੰਦਰ ਗੋਗਨਾ, ਗੋਪਾਲ ਲੂੰਬਾ, ਡਾ. ਜਗਦੀਸ਼ ਕੌਰ, ਪ੍ਰੋ. ਅਤਿੰਦਰ ਪਾਲ ਸਿੰਘ, ਵਿਕਰਮ ਗੁਪਤਾ, ਨੀਰਜ ਬਖਸ਼ੀ, ਜਗਜੀਵਨ ਕੁਮਾਰ, ਨਰੇਸ਼ ਕੋਹਲੀ, ਲੱਕੀ ਭਾਖੜੀ, ਨਿਤਿਨ ਮਦਾਨ, ਲੈਕ. ਰਣਵੀਰ ਪਰਮਾਰ, ਅਸ਼ਵਨੀ ਸ਼ਰਮਾ, ਡਾ. ਅੰਜੂ ਸ਼ਰਮਾ, ਨੀਤੂ ਬਾਲਾ, ਜਸਮੀਤ ਕੌਰ, ਪ੍ਰਭਜੋਤ ਸਿੰਘ, ਦਲਜੀਤ ਸ਼ਰਮਾ, ਪ੍ਰੇਮ ਗੁਪਤਾ, ਕਰਨ ਸੋਨੀ, ਰਾਕੇਸ਼ ਵਢੇਰਾ, ਲਕਸ਼ਿਤ, ਪੁਲਕਿਤ ਗੌਤਮ ਹਾਜ਼ਰ ਸਨ।