ਸ਼ਹੀਦੀ ਦਿਹਾੜੇ ’ਤੇ ਖ਼ੂਨਦਾਨ ਕੈਂਪ ਲਗਾਇਆ
ਸ਼ਹੀਦੇ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ
Publish Date: Tue, 24 Mar 2026 10:02 PM (IST)
Updated Date: Tue, 24 Mar 2026 10:04 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਲੱਡ ਬੈਂਕ, ਫਗਵਾੜਾ ਵਿਖੇ ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 95ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਰੰਭ ਕਰਦਿਆਂ ਡਾ. ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਉਨ੍ਹਾਂ ਦੇ ਪੂਰਨਿਆਂ ’ਤੇ ਚੱਲ ਕੇ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਛੋਟੀ ਉਮਰ ‘ਚ ਸ਼ਹਾਦਤ ਪ੍ਰਾਪਤ ਕਰ ਗਏ ਤੇ 95 ਸਾਲ ਬਾਅਦ ਵੀ ਉਹ ਪੰਜਾਬ ਦੇ ਲੋਕਾਂ ਦੇ ਆਦਰਸ਼ ਹਨ। ਇਸ ਮੌਕੇ ਕੇਕੇ ਸਰਦਾਨਾ ਚੇਅਰਮੈਨ ਬਲੱਡ ਡੋਨਰਜ਼ ਕੌਂਸਲ, ਬਲੱਡ ਸੈਂਟਰ, ਫਗਵਾੜਾ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਅਦੁੱਤੀ ਹੈ ਤੇ ਸ਼ਹੀਦਾਂ ਦੀ ਦੇਸ਼ ਨੂੰ ਵੱਡੀ ਦੇਣ ਹੈ। ਇਸ ਬਲੱਡ ਕੈਂਪ ਵਿਚ 68 ਵਲੰਟੀਅਰਾਂ ਨੇ ਖ਼ੂਨ ਦਾਨ ਕੀਤਾ ਇਸ ਸਮੇਂ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਾਮਪਾਲ ਉੱਪਲ ਮੇਅਰ ਨਗਰ ਨਿਗਮ, ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ, ਹਰਬੰਸ ਲਾਲ ਮੀਤ ਪ੍ਰਧਾਨ, ਡਾ. ਮਨੋਹਰ ਲਾਲ ਬਾਂਸਲ, ਤਰਨਜੀਤ ਸਿੰਘ ਕਿੰਨੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਠਾਕੁਰ ਦਾਸ ਚਾਵਲਾ ਆਦਿ ਹਾਜ਼ਰ ਸਨ। ਇਸ ਸਮੇਂ ਡਾ. ਰਾਜਕੁਮਾਰ ਚੱਬੇਵਾਲ ਨੇ ਬਲੱਡ ਕੁਲੈਕਸ਼ਨ ਵੈਨ ਦੇਣ ਲਈ ਆਪਣੇ ਐੱਮਪੀ ਫੰਡ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।