ਖੂਨਦਾਨ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਉੱਤਮ ਤਰੀਕਾ : ਰਗਬੋਤਰਾ ਨੈਸ਼ਨਲ ਸਵੈ-ਇੱਛਤ ਖੂਨਦਾਨ ਦਿਵਸ ਮੌਕੇ ਬਲੱਡ ਬੈਂਕ ’ਚ ਲੱਗਿਆ ਖੂਨਦਾਨ ਕੈਂਪ
Publish Date: Sun, 04 Oct 2026 07:10 PM (IST)
Updated Date: Mon, 05 Oct 2026 04:05 AM (IST)
ਨੈਸ਼ਨਲ ਸਵੈ-ਇੱਛਤ ਖੂਨਦਾਨ ਦਿਵਸ ਮੌਕੇ ਬਲੱਡ ਬੈਂਕ ’ਚ ਲੱਗਿਆ ਖੂਨਦਾਨ ਕੈਂਪ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਨੈਸ਼ਨਲ ਸਵੈ-ਇੱਛਤ ਖੂਨਦਾਨ ਦਿਵਸ ਮੌਕੇ ਬਲੱਡ ਬੈਂਕ, ਗੁਰੂ ਹਰਗੋਬਿੰਦ ਨਗਰ, ਫਗਵਾੜਾ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਾਇਬ ਤਹਿਸੀਲਦਾਰ ਫਗਵਾੜਾ ਦਮਨਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਦੌਰਾਨ ਰਾਜਦੀਪ ਕੌਰ ਨੇ ਵੀ ਆਪਣਾ ਖੂਨਦਾਨ ਕਰਕੇ ਹੋਰਨਾਂ ਨੂੰ ਇਸ ਮਹਾਨ ਕਾਰਜ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਰਾਜਦੀਪ ਕੌਰ ਸਾਲ ’ਚ ਤਿੰਨ ਵਾਰ ਬਲੱਡ ਬੈਂਕ ਵਿਖੇ ਖੁਦ ਖੂਨਦਾਨ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਯਮਤ ਸਵੈ-ਇੱਛਤ ਖੂਨਦਾਨ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਉੱਤਮ ਤਰੀਕਾ ਹੈ ਅਤੇ ਖੂਨਦਾਨ ਕਰ ਕੇ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਪ੍ਰਤੀ ਜਾਗਰੂਕ ਹੋਣ ਅਤੇ ਸਿਹਤਮੰਦ ਹੋਣ ਦੀ ਸੂਰਤ ਵਿੱਚ ਨਿਯਮਤ ਤੌਰ ’ਤੇ ਸਵੈ-ਇੱਛਾ ਨਾਲ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ। ਕੈਂਪ ਦੌਰਾਨ ਖੂਨਦਾਨ ਕਰਨ ਵਾਲਿਆਂ ਵਿੱਚ ਵਿਪਨ ਕੁਮਾਰ, ਰਾਜ ਕੁਮਾਰ, ਗਗਨ ਨਈਅਰ, ਰਣਵੀਰ ਸਿੰਘ, ਜਸਪ੍ਰੀਤ ਸਿੰਘ, ਨੀਰਜ ਮਲਹੋਤਰਾ ਆਦਿ ਸ਼ਾਮਲ ਸਨ। ਕੈਂਪ ਨੂੰ ਸਫਲ ਬਣਾਉਣ ਵਿੱਚ ਬਲੱਡ ਬੈਂਕ ਦੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਰਬੰਸ ਲਾਲ, ਜਸਕਰਨ ਬੇਦੀ, ਮਨੋਜ ਮਿੱਡਾ, ਈਸ਼ਾਨ ਕੁਮਾਰ, ਬਨੂ ਸਿੰਘ, ਅਸ਼ਵਨੀ ਗੁਪਤਾ, ਗਗਨ ਨਈਅਰ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ ਅਤੇ ਸੰਤੋਖ ਸਿੰਘ ਹਾਜ਼ਰ ਸਨ।