ਸੰਤੋਖ ਮੱਲ੍ਹੀ ਦਾ ਕੀਤਾ ਬਲਾਕ ਪੱਧਰੀ ਸਨਮਾਨ ਸੰਤੋਖ ਮੱਲ੍ਹੀ ਨੂੰ ਰਾਜ ਅਧਿਆਪਕ ਪੁਰਸਕਾਰ - 2026 ਮਿਲਣ ਉੱਤੇ ਲੱਖਣ ਖੁਰਦ ਸਕੂਲ ਵਿੱਚ ਬਲਾਕ ਪੱਧਰੀ ਸਨਮਾਨ ਸਮਾਗਮ ਆਯੋਜਿਤ
Publish Date: Thu, 24 Sep 2026 10:25 PM (IST)
Updated Date: Thu, 24 Sep 2026 10:27 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ (ਕਪੂਰਥਲਾ-1) ਨੂੰ ਰਾਜ ਅਧਿਆਪਕ ਪੁਰਸਕਾਰ-2026 ਮਿਲਣ ਉੱਤੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖੁਰਦ (ਕਪੂਰਥਲਾ-2) ਵਿਖੇ ਹੈੱਡ ਟੀਚਰ ਪੰਕਜ ਧੀਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗ਼ਮ ਦੌਰਾਨ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਮੁੱਖ ਮਹਿਮਾਨ ਤੇ ਬਲਾਕ ਸਿੱਖਿਆ ਅਫਸਰ (ਕਪੂਰਥਲਾ-2) ਸੰਜੀਵ ਹਾਂਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਲੱਖਣ ਖੁਰਦ ਸਕੂਲ ਦੇ ਅਧਿਆਪਕ ਹਰਜਿੰਦਰ ਸਿੰਘ, ਪਰਮਜੀਤ ਕੌਰ, ਰਜਿੰਦਰ ਸਿੰਘ, ਮੁਹੰਮਦ ਯਾਸੀਨ ਅੰਸਾਰੀ, ਜਸਵਿੰਦਰ ਕੌਰ, ਕੁਲਜੀਤ ਕੌਰ, ਜੋਗਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਰਣਜੀਤ ਕੌਰ, ਪਰਮਜੀਤ ਕੌਰ, ਰੇਖਾ ਰਿਆ ਧੀਰ ਵਿੱਲਾ ਕੋਠੀ, ਮਹਿਕਦੀਪ ਕੌਰ ਮੱਲ੍ਹੀ, ਸਮਰਥ ਧੀਰ ਤੇ ਸਰਪੰਚ ਕਮਲਦੀਪ ਸਿੰਘ ਲੱਖਣ ਖੁਰਦ ਆਦਿ ਵੱਲੋਂ ਸਾਂਝੇ ਤੌਰ ਉੱਤੇ ਆਯੋਜਿਤ ਉਕਤ ਸਨਮਾਨ ਸਮਾਗਮ ਦੌਰਾਨ ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਸੈਂਟਰ ਹੈੱਡ ਟੀਚਰ ਰਵੀ ਵਾਹੀ, ਸੈਂਟਰ ਹੈੱਡ ਟੀਚਰ ਪ੍ਰਵੀਨ ਕੁਮਾਰ, ਸੈਂਟਰ ਹੈੱਡ ਟੀਚਰ ਬਲਬੀਰ ਸਿੰਘ, ਸੈਂਟਰ ਹੈੱਡ ਟੀਚਰ ਬਲਵਿੰਦਰ ਕੁਮਾਰ,ਸੈਂਟਰ ਹੈੱਡ ਟੀਚਰ ਹਰਪ੍ਰੀਤ ਸਿੰਘ, ਸੈਂਟਰ ਹੈੱਡ ਟੀਚਰ ਜਸਵਿੰਦਰ ਸਿੰਘ, ਡੀਆਰਸੀ ਹਰਮਿੰਦਰ ਸਿੰਘ ਜੋਸਨ, ਬੀਆਰਸੀ ਡਾ. ਪਰਮਜੀਤ ਕੌਰ ਆਦਿ ਤੋਂ ਇਲਾਵਾ ਮੈਡਮ ਰਜਨੀ ਵਾਲੀਆ, ਮੈਡਮ ਰਿਤੂ ਬਾਲਾ ਆਈਈਡੀ, ਬੀਆਰਸੀ ਪਵਨ ਜੋਸ਼ੀ, ਸਾਬਕਾ ਸੀਐੱਚਟੀ ਗੁਰਦੀਪ ਸਿੰਘ, ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ, ਹੈੱਡ ਟੀਚਰ ਅਮਰਜੀਤ ਸਿੰਘ, ਪੰਚ ਰਣਜੀਤ ਕੌਰ, ਮੈਡਮ ਸਪ੍ਰੀਤ ਕੌਰ, ਮੈਡਮ ਅਮਰਜੀਤ ਕੌਰ ਮੱਲ੍ਹੀ, ਹਰਵਿੰਦਰ ਸਿੰਘ ਬਿਧੀਪੁਰ, ਲਲਿਤ ਕੁਮਾਰ ਆਦਿ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ, ਜਿਨ੍ਹਾਂ ਦੀ ਹਾਜ਼ਰੀ ਦੌਰਾਨ ਬੀਪੀਈਓ ਸੰਜੀਵ ਹਾਂਡਾ ਤੇ ਸਮਾਗਮ ਪ੍ਰਬੰਧਕ ਪੰਕਜ ਧੀਰ ਨੇ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦੇ ਸਿੱਖਿਆ ਦੇ ਖੇਤਰ ਤੇ ਸਮਾਜ ਸੇਵਾ ਦੀ ਭਲਾਈ ਲਈ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਯਾਦ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਟੇਟ ਐਵਾਰਡੀ ਗੁਰਮੁੱਖ ਸਿੰਘ ਬਾਬਾ ਨੂੰ ਵੀ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗ਼ਮ ਦੇ ਅੰਤ ਵਿਚ ਜਿੱਥੇ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਨੇ ਇੱਕ ਅਧਿਆਪਕ ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਤੱਕ ਦੇ ਸਫ਼ਰ ਬਾਰੇ ਚਾਨਣਾ ਪਾਇਆ, ਉੱਥੇ ਸਮਾਗ਼ਮ ਪ੍ਰਬੰਧਕ ਹੈੱਡ ਟੀਚਰ ਪੰਕਜ ਧੀਰ ਨੇ ਸਮਾਗ਼ਮ ਵਿੱਚ ਸ਼ਾਮਲ ਹੋਈਆਂ ਸਮੁੱਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।