ਐੱਸਡੀਐੱਮ ਦੇ ਮਾੜੇ ਰਵੱਈਏ ਤੋਂ ਬੀਐੱਲਓ ਮਾਨਸਿਕ ਤੌਰ ’ਤੇ ਪਰੇਸ਼ਾਨ : ਕੁਸ਼ਲ ਕੁਮਾਰ ਐਸਡੀਐਮ ਦੇ ਮਾੜੇ ਰਵਈਏ ਤੋਂ ਬੀਐਲਓ ਮਾਨਸਿਕ ਤੋਰ ਤੇ ਪਰੇਸ਼ਾਨ : ਕੁਸ਼ਲ ਕੁਮਾਰ
Publish Date: Sun, 12 Jul 2026 07:48 PM (IST)
Updated Date: Sun, 12 Jul 2026 07:51 PM (IST)
ਜਲਦ ਹੀ ਐੱਸਡੀਐੱਮ ਖ਼ਿਲਾਫ਼ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ : ਪੰਕਜ ਬਾਬੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਬੀਐੱਲਓ ਯੂਨੀਅਨ ਤਹਿਸੀਲ ਕਪੂਰਥਲਾ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਜ਼ੂਮ ਐਪ ਰਾਹੀਂ ਹੋਈ ਜਿਸ ਵਿੱਚ ਉਹਨਾਂ ਵੱਲੋਂ ਬੀਐੱਲਓ ਡਿਊਟੀ/ਐੱਸਆਈਆਰ ਦੌਰਾਨ ਆ ਰਹੀ ਸਮੱਸਿਆਵਾਂ ਅਤੇ ਇਸ ਦੌਰਾਨ ਪ੍ਰਸ਼ਾਸਨ ਦੇ ਮਾੜੇ ਰਵੱਈਏ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਲਗਾਤਾਰ ਦੋ ਵਾਰ ਕਪੂਰਥਲਾ ਵਿੱਚ ਪ੍ਰਸ਼ਾਸਨ ਨਾਲ 9 ਜੂਨ ਤੇ 7 ਜੁਲਾਈ 2026 ਨੂੰ ਮੀਟਿੰਗਾਂ ਕਰ ਕੇ ਬੀਐੱਲਓ ਡਿਊਟੀ ਦੌਰਾਨ ਆ ਰਹੀਆਂ ਸਮੱਸਿਆਵਾਂ ਅਤੇ ਇਹਨਾਂ ਦੇ ਸਾਰਥਕ ਹੱਲ ਵੀ ਸੁਝਾਏ ਗਏ। ਇਨ੍ਹਾਂ ਵਿੱਚ ਸਭ ਤੋਂ ਮੁੱਖ ਮੰਗ 600 ਤੋਂ ਵੱਧ ਵੋਟਾਂ ਵਾਲੇ ਹਰੇਕ ਬੂਥ ਤੇ ਬੀਐੱਲਓ ਨਾਲ ਇੱਕ ਸਹਾਇਕ ਬੀਐੱਲਓ ਲਗਾਏ ਜਾਣ, ਬੀਐੱਲਓ ਲਈ ਇੱਕ ਹੈਲਪ ਲਾਈਨ ਨੰਬਰ ਜਾਰੀ ਕਰਨ, ਬੀਐੱਲਓ ਨੂੰ 30 ਸਤੰਬਰ 2026 ਤੱਕ ਵਿਭਾਗੀ ਡਿਊਟੀ ਤੋਂ ਪੂਰਨ ਤੌਰ ’ਤੇ ਫਾਰਗ ਕੀਤੇ ਜਾਣ, ਤਹਿਸੀਲ ਪੱਧਰ ਦੇ ਦਫਤਰ ਵੱਲੋਂ ਬੀਐੱਲਓ ਨੂੰ ਹਰ ਤਰ੍ਹਾਂ ਦੇ ਫਾਰਮ ਤੁਰੰਤ ਮੁਹਈਆ ਕਰਾਏ ਜਾਣ, ਕੰਮ ਦੇ ਜ਼ਿਆਦਾ ਭਾਰ ਅਤੇ ਤਣਾਅ ਕਾਰਨ ਬੀਐੱਲਓ ਆਤਮ-ਹੱਤਿਆਵਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੰਮ ਦਾ ਵਾਧੂ ਬੋਝ ਨਾ ਪਾਉਣ, ਐੱਸਆਈਆਰ ਦੇ ਕੰਮ ਦੀ ਸਮਾਂ-ਸੀਮਾ ਇਕ ਮਹੀਨਾ ਹੋਰ ਵਧਾਏ ਜਾਣ ਆਦਿ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ, ਪਰ ਪ੍ਰਸ਼ਾਸਨ ਵੱਲੋਂ ਇਹਨਾਂ ਸਾਰੀਆਂ ਜ਼ਰੂਰੀ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੀਐੱਲਓ ਲੱਗੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਬੀਐੱਲਓ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਦੇ ਨਾਲ ਹੀ ਬੀਐੱਲਓ ਯੂਨੀਅਨ ਤਹਿਸੀਲ ਕਪੂਰਥਲਾ ਇਕਾਈ ਨੇ ਕਪੂਰਥਲਾ ਜ਼ਿਲ੍ਹੇ ਦੀਆਂ ਬਾਕੀ ਤਹਿਸੀਲਾਂ ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਵਿੱਚ ਬਤੌਰ ਬੀਐੱਲਓ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਹੋਣ ਅਤੇ ਬੀਐੱਲਓ ਯੂਨੀਅਨ ਦਾ ਆਧਾਰ ਹੋਰ ਵੱਡਾ ਕੀਤੇ ਜਾਣ ਦੀ ਅਪੀਲ ਕੀਤੀ ਤਾਂ ਕਿ ਬੀਐੱਲਓ ਲੱਗੇ ਕਰਮਚਾਰੀਆਂ ਨਾਲ ਹੋ ਰਹੇ ਹੋ ਰਹੀਆਂ ਵਧੀਕੀਆਂ ਦਾ ਹੱਲ ਸੰਘਰਸ਼ ਰਾਹੀਂ ਕਰਵਾਇਆ ਜਾ ਸਕੇ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਪ੍ਰਧਾਨ ਕੁਸ਼ਲ ਕੁਮਾਰ, ਸਕੱਤਰ ਨਿਸ਼ਾਂਤ ਕੁਮਾਰ ਸੀਨੀਅਰ ਸਲਾਹਕਾਰ ਤਜਿੰਦਰ ਸਿੰਘ, ਪੰਕਜ ਬਾਬੂ, ਮਹਾਵੀਰ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਕਮਲ ਬਾਵਾ, ਜਗਦੇਵ ਸਿੰਘ, ਮੀਨੂ ਰਾਣੀ, ਪਰਵੀਨ ਆਨੰਦ, ਰਮਨਪ੍ਰੀਤ ਕੌਰ, ਰਮਨਦੀਪ ਕੌਰ, ਸੁਰਿੰਦਰ ਪਾਲ ਸਿੰਘ ਧਰਮਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ।