- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਾਂ ਕਾਰਨ ਕੱਟੀ ਗਈ ਆਸ਼ਾ ਵਰਕਰਾਂ ਦੀ ਬੀ.ਐੱਲ.ਓ.ਡਿਊਟੀ

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ,
ਫਗਵਾੜਾ : ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਫਗਵਾੜਾ ਦਾ ਇੱਕ ਵਫਦ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਐਸ ਡੀ ਐੱਮ ਫਗਵਾੜਾ ਨੂੰ ਮਿਲ ਕੇ ਮੰਗ ਪੱਤਰ ਦੇਣ ਲਈ ਦਫ਼ਤਰ ਪਹੁੰਚਿਆ ਪਰ ਐੱਸਡੀਐੱਮ ਮੈਡਮ ਦੇ ਰੁੱਝੇ ਹੋਣ ਕਾਰਨ ਦਫ਼ਤਰ ਸੁਪਰਡੈਂਟ ਨੂੰ ਮੰਗ-ਪੱਤਰ ਦਿੱਤਾ ਗਿਆ। ਇਹ ਜਾਣਕਾਰੀ ਪ੍ਰਧਾਨ ਕੁਲਵਿੰਦਰ ਕੌਰ ਸਮੇਤ ਰਾਜਿੰਦਰਪਾਲ ਕੌਰ, ਸੰਦੀਪ ਕੌਰ, ਰੇਖਾ, ਨੀਤੂ ਦੇਵੀ, ਸਵਿਤਾ ਤੇ ਪਰਮਜੀਤ ਕੌਰ ਆਦਿ ਨੇ ਦਿੱਤੀ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀਐੱਲਓ ਵਜੋਂ ਕੰਮ ਕਰਦਿਆਂ ਆਸ਼ਾ ਵਰਕਰਾਂ ਨੇ ਐੱਸਆਈਆਰ ਦਾ ਔਖਾ ਕੰਮ ਬੜੀ ਮਿਹਨਤ ਤੇ ਇਮਾਨਦਾਰੀ ਨਾਲ਼ ਕਰ ਕੇ ਪ੍ਰਸ਼ਾਸਨ ਨੂੰ ਦਿੱਤਾ ਪਰ ਹੁਣ ਬਿਨਾਂ ਕਾਰਨ ਉਹਨਾਂ ਨੂੰ ਬੀਐੱਲਓ ਡਿਊਟੀ ਤੋਂ ਫਾਰਗ ਕਰ ਕੇ ਅਧਿਆਪਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ, ਜਦਕਿ ਆਸ਼ਾ ਵਰਕਰਾਂ ਇਹ ਡਿਊਟੀ ਕਰਨਾ ਚਾਹੁੰਦੀਆਂ ਹਨ ਤੇ ਨਵੇਂ ਲਾਏ ਗਏ ਬਹੁਤ ਸਾਰੇ ਅਧਿਆਪਕ ਇਹ ਡਿਊਟੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਰੱਖੀ ਕਿ ਜੋ ਆਸ਼ਾ ਵਰਕਰਾਂ ਕੰਮ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਦੀ ਬੀਐੱਲਓ ਡਿਊਟੀ ਬਹਾਲ ਰੱਖੀ ਜਾਵੇ ਤੇ ਅਧਿਆਪਕਾਂ ਨੂੰ ਸਕੂਲਾਂ ’ਚ ਪੜ੍ਹਾਉਣ ਦਿੱਤਾ ਜਾਵੇ।