ਵੱਡੀ ਗਿਣਤੀ ’ਚ ਨੌਜਵਾਨ ਭਾਜਪਾ ’ਚ ਹੋਏ ਸ਼ਾਮਲ ਕਿਹਾ-ਪੰਜਾਬ ’ਚ ਭਾਜਪਾ ਭ੍ਰਿਸ਼ਟਾਚਾਰ ਨੂੰ ਨੱਥ ਪਾਵੇਗੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਲੋਂ ਆਪਣੀ ਨਿਯੁਕਤੀ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੀਤੇ ਜਾ ਰਹੇ ਸੰਪਰਕ ਦੇ ਤਹਿਤ ਹਲਕੇ ਦੇ ਇੱਕ ਨਿਜੀ ਪੈਲੇਸ ਵਿਚ ਆਯੋਜਿਤ ਇੱਕ ਮੀਟਿੰਗ ’ਚ ਭਾਜਪਾ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਨੌਜਵਾਨ ਆਗੂ ਕੁਸ਼ਲਦੀਪ ਸਿੰਘ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਨਵੇਂ ਸ਼ਾਮਲ ਹੋਏ ਮੈਂਬਰਾਂ ਕੁਸ਼ਲਦੀਪ ਸਿੰਘ, ਹੈਰੀ, ਅਮਨ ਬਾਜਵਾ, ਹੈਰੀ, ਜੱਸਾ ਅਦਾਨਾਂਵਾਲੀ, ਪ੍ਰਣਵ ਤਯਾਲ, ਦੀਪਕ ਕਨੀਲੀ, ਜਿਵੇਸ਼ ਅਦਾਨਾਂਵਾਲੀ, ਅਰਸ਼ ਰਤਨਾਪਾਲ, ਅਜੇ ਕੂਨੇਰ, ਅਜੈ ਰੰਧਾਵਾ, ਰਣਜੀਤ ਖਹਿਰਾ, ਕੁਲਵੀਰ ਡੋਗਰਾਵਾਲ, ਹਾਰਦਿਕ ਸ਼ਰਮਾ, ਤਰੁਣ ਪੱਲਾਂ ਦਾ ਪਾਰਟੀ ’ਚ ਨਿੱਘਾ ਸਵਾਗਤ ਕੀਤਾ ਗਿਆ। ਚੇਤਨ ਸੂਰੀ ਨੇ ਭਰੋਸਾ ਦਿਵਾਇਆ ਕਿ ਭਾਜਪਾ ਪਰਿਵਾਰ ’ਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਏ ਹਨ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਡਟਣਗੇ। ਇਸ ਮੌਕੇ ਚੇਤਨ ਸੂਰੀ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਲੋਕਾਂ ਦੀ ਇੱਕੋ-ਇੱਕ ਤੇ ਆਖਰੀ ਉਮੀਦ ਹੁਣ ਭਾਰਤੀ ਜਨਤਾ ਪਾਰਟੀ ਹੀ ਹੈ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ’ਤੇ ਨਾਕਾਮ ਸਾਬਤ ਹੋਈ ਹੈ। ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ, ਦਿਨੋਂ-ਦਿਨ ਵਧਦਾ ਨਸ਼ਾ, ਗੈਂਗਸਟਰਵਾਦ, ਬੇਲਗਾਮ ਕਰਜ਼ਾ, ਬੇਰੁਜ਼ਗਾਰੀ ਤੇ ਹੋਰ ਕਈ ਮੁੱਦੇ ਪੰਜਾਬ ਲਈ ਵੱਡਾ ਸੰਕਟ ਬਣ ਚੁੱਕੇ ਹਨ। ਸੂਰੀ ਨੇ ਕਿਹਾ ਕਿ ਵੱਡੇ ਪੱਧਰ ’ਤੇ ਲੋਕਾਂ ਦਾ ਭਾਜਪਾ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਹੁਣ ਅਗਾਮੀ ਵਿਧਾਨ ਸਭਾ ’ਚ ਸੂਬੇ ਵਿਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਡਿਊਟੀ ਭ੍ਰਿਸ਼ਟਾਚਾਰ ਵਧਾਉਣਾ ਨਹੀਂ ਹੁੰਦੀ। ਕਾਂਗਰਸ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ, ਪਰ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਿੱਚ ਬਣਨ ਵਾਲੀ ਡਬਲ ਇੰਜਣ ਵਾਲੀ ਸਰਕਾਰ ਸੂਬੇ ਦੇ ਵਿਕਾਸ ਨੂੰ ਤੇਜ਼ ਗਤੀ ਦੇਵੇਗੀ ਤੇ ਭ੍ਰਿਸ਼ਟਾਚਾਰ ’ਤੇ ਰੋਕ ਲਗਾਏਗੀ। ਇਸ ਮੌਕੇ ਪਰਸ਼ੋਤਮ ਪਾਸੀ, ਯਸ਼ ਮਹਾਜਨ, ਡਾ. ਰਣਵੀਰ ਕੌਸ਼ਲ, ਮਨੂੰ ਧੀਰ, ਉਮੇਸ਼ ਸ਼ਾਰਦਾ, ਕਪੂਰਚੰਦ ਥਾਪਰ, ਅਸ਼ੋਕ ਮਾਹਲਾ, ਜਗਦੀਸ਼ ਸ਼ਰਮਾ, ਨਿਰਮਲ ਸਿੰਘ ਨਾਹਰ, ਪ੍ਰਦੀਪ ਸਿੰਘ ਠਾਕੁਰ, ਚੇਤਨ ਮੱਲਣ, ਬਲਵਿੰਦਰ ਸਿੰਘ ਰਾਇਆਵਾਲ਼, ਬਲਜਿੰਦਰ ਸਾਵਰ, ਲੱਕੀ ਸਰਪੰਚ, ਕਮਲ ਪ੍ਰਭਾਕਰ, ਮੱਸਾ ਸਿੰਘ, ਵਿਸ਼ਾਲ ਸੌਧੀ, ਰਾਜਨਬੀਰ, ਸਰਵਣ ਸਿੰਘ, ਗੁਰਪ੍ਰੀਤ ਰੰਧਾਵਾ, ਸੁਖਵਿੰਦਰ ਜਿੰਮੀ, ਸੰਦੀਪ ਵਾਲਿਆ, ਯਾਦਵਿੰਦਰ ਸਿੰਘ ਪਾਸੀ, ਹੈਪੀ ਪੰਡਿਤ, ਕੁਸ਼ਲਦੀਪ ਸਿੰਘ, ਸੰਤੋਸ਼ ਠੇਕੇਦਾਰ, ਐਡਵੋਕੇਟ ਚੰਦਰ ਸ਼ੇਖਰ, ਦਵਿੰਦਰ ਧੀਰ, ਸ਼ਿੰਦਰ ਸਿੰਘ, ਸੁਨੀਲ ਅਰੋੜਾ, ਸੰਜੀਵ ਖੰਨਾ, ਕਮਲ ਸਿੱਕਾ, ਭੀਸ਼ਮ ਸੂਦ, ਰਾਜ ਸੇਮਵਾਲ, ਮਿਰਜ਼ਾ ਰਾਮ, ਧਰਮਵੀਰ ਕੰਡਾ, ਮਨਮੋਹਨ ਸ਼ਰਮਾ, ਧਰਮਵੀਰ ਬੌਬੀ, ਅਸ਼ਵਨੀ ਭੋਲਾ, ਵਿਕਾਸ ਸ਼ਾਸਤਰੀ, ਰਾਜਿੰਦਰ ਰਾਜੂ ਆਦਿ ਹਾਜ਼ਰ ਸਨ।