ਵੰਦੇ ਮਾਤਰਮ ਦੇ ਅਪਮਾਨ ’ਤੇ ਭਾਜਪਾ ਨੇ ਕੀਤਾ ਵਿਰੋਧ ਪ੍ਰਦਰਸ਼ਨ ਵੰਦੇ ਮਾਤਰਮ ਦੇ ਅਪਮਾਨ ਨੂੰ ਲੈ ਕੇ ਭਾਜਪਾ ਨੇ ਕੀਤਾ ਵਿਰੋਧ ਪ੍ਰਦਰਸ਼ਨ, ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ
Publish Date: Mon, 17 Aug 2026 09:02 PM (IST)
Updated Date: Mon, 17 Aug 2026 09:03 PM (IST)
ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਏਆਈਸੀਸੀ ਦੀ ਪ੍ਰਧਾਨ ਸੋਨੀਆ ਗਾਂਧੀ ਉੱਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਕਥਿਤ ਤੌਰ ਉਤੇ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ’ਚ ਦੇਸ਼ ਭਰ ਵਿੱਚ ਕਾਂਗਰਸ ਹੈੱਡਕੁਆਰਟਰ ’ਤੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਹੈ, ਜਿਸਦੀ ਲੜੀ ਤਹਿਤ ਭਾਜਪਾ ਯੁਵਾ ਮੋਰਚਾ ਸੰਨੀ ਬੈਂਸ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਵਿਰਾਸਤੀ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਸਨਾਤਨ ਧਰਮ ਸਭਾ ਕਪੂਰਥਲਾ ਤੋ ਸ਼ੁਰੂ ਹੋ ਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਏਕਤਾ ਭਵਨ ਲਈ ਰਵਾਨਾ ਹੋਇਆ ਜਿਸਨੂੰ ਪੁਲਿਸ ਵੱਲੋ ਹਾਊਸਫੈੱਡ ਦੇ ਨਜ਼ਦੀਕ ਤੇ ਰਾਣਾ ਗੁਰਜੀਤ ਸਿੰਘ ਦੀ ਕੋਠੀ ਤੋ 100 ਮੀਟਰ ਦੂਰ ਰੋਕ ਲਿਆ ਗਿਆ। ਫਿਰ ਭਾਜਪਾ ਵੱਲੋ ਉੱਥੇ ਹੀ ਰੋਸ ਧਰਨਾ ਲਾਇਆ ਲਾਇਆ ਗਇਆ ਤੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ, ਜਿੱਥੇ ਭਾਜਪਾ ਆਗੂਆਂ ਨੇ ਰਾਸ਼ਟਰੀ ਗੀਤ ਦਾ ਗਾਣ ਕੀਤਾ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਹਮੇਸ਼ਾ ਵਾਂਗ ਤੁਸ਼ਟੀਕਰਨ ਕਰਕੇ ਰਾਸ਼ਟਰੀ ਗੀਤ ਦਾ ਨਿਰਾਦਰ ਕੀਤਾ ਤੇ ਇਸਨੂੰ ਪੂਰਾ ਨਹੀਂ ਗਾਇਆ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਨਹਿਰੂ ਦੇ ਸਮੇਂ ਤੋਂ ਕਾਂਗਰਸ ਨੇ ਵੰਦੇ ਮਾਤਰਮ ਦੇ ਪੂਰੇ ਸੰਸਕਰਣ ਤੋਂ ਪਰਹੇਜ਼ ਕੀਤਾ ਹੈ,ਇਸਨੂੰ ਸਿਰਫ਼ ਪਹਿਲੀਆਂ ਦੋ ਆਇਤਾਂ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਰਾਸ਼ਟਰੀ ਗੀਤ ਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਦੱਸਿਆ, ਜਿਸ ਨਾਲ ਤਿੱਖੀ ਰਾਜਨੀਤਿਕ ਪ੍ਰਤੀਕਿਰਿਆ ਹੋਈ। ਆਜ਼ਾਦੀ ਦਿਵਸ ’ਤੇ ਵੰਦੇ ਮਾਤਰਮ ਗਾਉਣ ਨਾਲ ਕੋਈ ਕਿਉਂ ਨਾਰਾਜ਼ ਹੋਵੇਗਾ? ਉਨ੍ਹਾਂ ਮੰਗ ਕੀਤੀ ਕਿ ਜੇਕਰ ਕਾਂਗਰਸ ਪਾਰਟੀ ਵਿੱਚ ਥੋੜ੍ਹੀ ਜਿਹੀ ਵੀ ਦੇਸ਼ ਭਗਤੀ ਹੈ, ਤਾਂ ਉਸਨੂੰ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ 24 ਘੰਟਿਆਂ ਦੇ ਅੰਦਰ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਲੋਕਲ ਬਾਡੀ ਸੈੱਲ ਦੇ ਕਨਵੀਨਰ ਪਰਸ਼ੋਤਮ ਪਾਸੀ ਤੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਕਿਹਾ ਕਿ ਅਸੀਂ ਕਾਂਗਰਸ ਦਾ ਵੰਦੇ ਮਾਤਰਮ ਸਮੇਤ ਦੇਸ਼ ਭਗਤੀ ਨਾਲ ਜੁੜੀ ਹਰ ਚੀਜ਼ ਦਾ ਵਿਰੋਧ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਹਾਂ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੰਨੂ ਧੀਰ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਜੇਕਰ ਕਾਂਗਰਸ ਮੁਆਫ਼ੀ ਨਹੀਂ ਮੰਗਦੀ, ਤਾਂ ਸੰਵਿਧਾਨ, ਰਾਸ਼ਟਰ ਤੇ ਦੇਸ਼ ਭਗਤੀ ਪ੍ਰਤੀ ਉਸਦੀ ਅਸਲ ਸੋਚ ਪ੍ਰਗਟ ਹੋ ਜਾਵੇਗੀ। ਇਸ ਮੌਕੇ ਜਗਦੀਸ਼ ਸ਼ਰਮਾ, ਨਿਰਮਲ ਸਿੰਘ ਨਾਹਰ, ਧਰਮਪਾਲ ਮਹਾਜਨ, ਐਡਵੋਕੇਟ ਪਿਊਸ਼ ਮਨਚੰਦਾ, ਕਪੂਰ ਚੰਦ ਥਾਪਰ, ਅਸ਼ਵਨੀ ਤੁਲੀ, ਰਜਿੰਦਰ ਰਾਜੂ, ਅਸ਼ੋਕ ਮਾਹਲਾ, ਰੋਸ਼ਨ ਲਾਲ ਸੱਭਰਵਾਲ, ਐਡਵੋਕੇਟ ਚੰਦਰ ਸ਼ੇਖਰ, ਪੁਲਕਿਤ ਸੂਰੀ, ਪ੍ਰਦੀਪ ਠਾਕੁਰ, ਰਾਜੇਸ਼ ਸੂਰੀ, ਸਰਬਜੀਤ ਸੰਜੀਵ ਖੰਨਾ, ਰਾਜਨ ਠੀਗੀ, ਮਧੂ ਸੂਦ, ਰਿਤੂ ਕੁਮਰਾ, ਸੁਮਿਤਾ ਵਾਲੀਆ, ਆਭਾ ਆਨੰਦ, ਕੁਸੁਮ ਪਸਰੀਚਾ, ਅਲਕਾ ਰਾਣੀ, ਵਿਸ਼ਾਲ ਸੋਂਧੀ, ਹੈਪੀ ਸ਼ਰਮਾ, ਯਾਦਵਿੰਦਰ ਪਾਸੀ, ਸੁਖਵਿੰਦਰ ਜਿੰਮੀ, ਸਾਹਿਲ ਵਾਲੀਆ, ਅਨੁਕਾਸ਼ ਚੌਹਾਨ, ਗੱਗੂ ਰਾਜਪੂਤ, ਸੁਨੀਲ ਅਰੋੜਾ, ਦੀਪਕ ਕੁਮਾਰ, ਆਨੰਦ ਯਾਦਵ, ਸਾਹਿਲ ਵਾਲੀਆ ਆਦਿ ਹਾਜ਼ਰ ਸਨ।