ਭਾਜਪਾ ਆਗੂ ਖਿੰਡਾ ਕਾਂਗਰਸ ’ਚ ਸ਼ਾਮਲ
ਭਾਜਪਾ ਆਗੂ ਨਿਰਮਲ ਸਿੰਘ ਖਿੰਡਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ
Publish Date: Sat, 10 Oct 2026 08:20 PM (IST)
Updated Date: Sat, 10 Oct 2026 08:23 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਰਾਣਾ ਗੁਰਜੀਤ ਸਿੰਘ ਐੱਮਐੱਲਏ ਕਪੂਰਥਲਾ ਦੀ ਅਗਵਾਈ ਹੇਠ ਪਿੰਡ ਬਹੂਈ ਦੇ ਭਾਜਪਾ ਆਗੂ ਨਿਰਮਲ ਸਿੰਘ ਖਿੰਡਾ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਖਿੰਡਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ੋਨ ਨਵਾਂ ਪਿੰਡ ਅਧੀਨ ਪਿੰਡ ਬਹੂਈ ਤੋਂ ਬਲਾਕ ਸੰਮਤੀ ਦੀ ਚੋਣ ਲੜੀ ਸੀ। ਇਸ ਮੌਕੇ ਰਾਣਾ ਗੁਰਜੀਤ ਸਿੰਘ ਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਵੱਲੋਂ ਨਿਰਮਲ ਸਿੰਘ ਖਿੰਡਾ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇਗੀ। ਇਸ ਮੌਕੇ ਸੁਰਜੀਤ ਸਿੰਘ ਰਾਣਾ, ਦੀਪਕ ਸਲਵਾਨ, ਮਨਮੋਹਨ ਬਾਜਵਾ, ਬਲਜੀਤ ਕਾਲਾ, ਕੀਕੀ ਵਾਲੀਆਂ, ਨਰਾਇਣ ਵਸ਼ਿਸ਼ਟ, ਕੁਲਜੀਤ ਥਿੰਦ, ਰਾਜਿੰਦਰ ਪਾਲਾ, ਠਾਕੁਰ ਦਾਸ ਗਿੱਲ, ਤਰਸੇਮ ਲਾਲ, ਪ੍ਰੇਮ ਅਟਵਾਲ, ਜਸਵੰਤ ਸਿੰਘ ਲਾਡੀ ਤਲਵੰਡੀ, ਨਰੇਸ਼ ਗੁਪਤਾ, ਮਲਕੀਅਤ ਸਿੰਘ ਉਪ ਚੇਅਰਮੈਨ, ਰਾਜਪਾਲ ਸਿੰਘ ਸਰਪੰਚ, ਭਜਨ ਭਲਾਈਪੁਰ, ਤਿੱਲੀ ਭੰਡਾਲ ਤੇ ਚਰਨਜੀਤ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ। ਕਾਂਗਰਸ ਪਾਰਟੀ ਵਿੱਚ ਨਵੇਂ ਸਾਥੀਆਂ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ।