ਭਾਜਪਾ ਦਾ ਉਦੇਸ਼ ਆਪਣੇ ਵਰਕਰਾਂ ਨੂੰ ਵਿਚਾਰਧਾਰਕ ਤੌਰ ’ਤੇ ਮਜ਼ਬੂਤ ਕਰਨਾ : ਸੂਦ
ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਕਰਨਾ ਹੈ : ਤ੍ਰਿਕਸ਼ੀਨ ਸੂਦ
Publish Date: Sun, 29 Mar 2026 08:47 PM (IST)
Updated Date: Sun, 29 Mar 2026 08:47 PM (IST)

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਖੋਜੇਵਾਲ ਸਕੂਲ ’ਚ ਦਿੱਤੀ ਟ੍ਰੇਨਿੰਗ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂਅਭਿਆਨ ਤਹਿਤ ਕਰਵਾਇਆ ਪ੍ਰੋਗਰਾਮ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਕਪੂਰਥਲਾ ਭਾਜਪਾ ਨੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਂਅਭਿਆਨ 2026 ਦੇ ਹਿੱਸੇ ਵਜੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਵਿਰਾਸਤੀ ਸ਼ਹਿਰ ਮੰਡਲ ਇਕ ਦੇ ਖੋਜੇਵਾਲ ਸਕੂਲ ਇਬਨ ਗੇਟ ਵਿਖੇ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਵਿਚ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਤੇ ਕਈ ਹੋਰ ਪ੍ਰਮੁੱਖ ਬੁਲਾਰੇ ਮੌਜੂਦ ਸਨ। ਇਸ ਮੌਕੇ ਸੂਬਾ ਭਾਜਪਾ ਆਗੂ ਯਗਦੱਤ ਐਰੀ, ਪ੍ਰੋ. ਅਨੁਰਾਗ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਕਪੂਰਚੰਦ ਥਾਪਰ ਤੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਨੇ ਪੰਡਿਤ ਦੀਨਦਿਆਲ ਉਪਾਧਿਆਏ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀਆਂ ਤਸਵੀਰਾਂ ’ਤੇ ਹਾਰ ਪਾ ਕੇ ਤੇ ਦੀਪਕ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਭਾਜਪਾ ਅਧਿਕਾਰੀਆਂ, ਵਰਕਰਾਂ ਤੇ ਆਮ ਜਨਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਸੰਗਠਨ ਦੀ ਵਿਚਾਰਧਾਰਾ, ਕਾਰਜਪ੍ਰਣਾਲੀ ਤੇ ਜਨਸੰਪਰਕ ਬਾਰੇ ਗੱਲ ਕੀਤੀ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤ੍ਰਿਕਸਿਨ ਸੂਦ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਵਰਕਰਾਂ ਨੂੰ ਵਿਚਾਰਧਾਰਕ ਤੌਰ ’ਤੇ ਮਜ਼ਬੂਤ ਕਰਨਾ ਤੇ ਉਨ੍ਹਾਂ ਨੂੰ ਸਮਾਜ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਕਰਨਾ ਹੈ। ਸਿਖਲਾਈ ਦੌਰਾਨ ਵਰਕਰਾਂ ਨੂੰ ਸੰਗਠਨ ਦੇ ਇਤਿਹਾਸ, ਵਿਚਾਰਧਾਰਾ, ਵਿਕਾਸ ਕਾਰਜਾਂ ਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਦੱਸਿਆ ਗਿਆ। ਸੂਦ ਨੇ ਇਹ ਵੀ ਦੱਸਿਆ ਕਿ ਦੇਸ਼ ਵਿਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਰਾਹੀਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਭਾਵੇਂ ਉਹ ਸੜਕਾਂ, ਪੁਲਾਂ, ਸਿਹਤ ਜਾਂ ਸਿੱਖਿਆ ਨਾਲ ਸਬੰਧਤ ਹੋਣ। ਸਿਖਲਾਈ ਸੈਸ਼ਨ ਦੌਰਾਨ ਹੋਰ ਬੁਲਾਰਿਆਂ ਯੱਗਦੱਤ ਐਰੀ, ਪ੍ਰੋ. ਅਨੁਰਾਗ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਕਪੂਰਚੰਦ ਥਾਪਰ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ, ਮਹਿੰਦਰ ਸਿੰਘ ਬਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਰਾਹੀਂ ਹੀ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਵਰਕਰਾਂ ਨੂੰ ਸਮਾਜ ਦੇ ਆਖਰੀਵਿਅਕਤੀ ਤੱਕ ਪਹੁੰਚ ਕਰਕੇ ਸੇਵਾ ਤੇ ਵਿਕਾਸ ਦੇ ਕੰਮ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਇਸ ਮੌਕੇ ਮੱਸਾ ਸਿੰਘ, ਸਰਬਜੀਤ ਸਿੰਘ ਦਿਓਲ, ਰਾਜ ਕੁਮਾਰ, ਧਰਮਵੀਰ ਪਵਾਰ, ਬਲਵੰਤ ਸਿੰਘ ਬੂਟਾ, ਸੁਰਜੀਤ ਸਿੰਘ, ਸੰਨੀ ਬੈਂਸ, ਅਮਰਨਾਥ, ਰਵਿੰਦਰ ਸ਼ਰਮਾ, ਲੱਕੀ ਸਰਪੰਚ, ਰੋਸ਼ਨ ਲਾਲ ਸੱਭਰਵਾਲ, ਵਿੱਕੀ ਗੁਜਰਾਲ, ਮਧੂ ਸੂਦ, ਅਸ਼ੋਕ ਮਾਹਲਾ, ਲੰਬੜਦਾਰ ਤੀਰਥ ਸਿੰਘ, ਰਾਣਾ ਰਣਜੀਤ ਸਿੰਘ, ਨਰੇਸ਼ ਮਹਾਜਨ, ਸੋਨੂੰ ਔਜਲਾ, ਅਸ਼ੀਸ਼ ਮਹਿਤਾ, ਰਾਜਨ ਠੀਗੀ, ਮਾਨਿਕ ਗਰੋਵਰ, ਜੈ ਮਿਸ਼ਰਾ, ਅਸ਼ਵਨੀ ਤੁਲੀ, ਚਰਨ ਕਮਲ ਸਿੰਘ ਦਿਓਲ, ਮਨਰਾਜ ਸਿੰਘ ਦਿਓਲ ਸਮੇਤ ਕਈ ਅਹੁਦੇਦਾਰ ਤੇ ਵਰਕਰ ਮੌਜੂਦ ਸਨ। ਸਾਰਿਆਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਉਣਵਾਲੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।