ਬੀਆਈਐੱਸ ਨੇ ਵਿਦਿਆਰਥੀਆਂ ਦਾ ਕਰਵਾਇਆ ਐਕਸਪੋਜ਼ਰ ਵਿਜ਼ਿਟ
ਬੀਆਈਐਸ ਵੱਲੋਂ ਵਿਿਦਆਰਥੀਆਂ ਦਾ ਓਪਲ ਇੰਜੀਨੀਅਰਿੰਗ ਕਾਰਪੋਰੇਸ਼ਨ ਵਿਖੇ ਐਕਸਪੋਜ਼ਰ ਵਿਿਜ਼ਟ
Publish Date: Tue, 01 Sep 2026 06:43 PM (IST)
Updated Date: Tue, 01 Sep 2026 06:46 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਕਾਰਜ-ਪ੍ਰਣਾਲੀ ਤੇ ਮਿਆਰੀਕਰਨ ਸਬੰਧੀ ਵਿਹਾਰਕ ਜਾਣਕਾਰੀ ਦੇਣ ਦੇ ਉਦੇਸ਼ ਨਾਲ ਉੱਪਲ ਇੰਜੀਨੀਅਰਿੰਗ ਕਾਰਪੋਰੇਸ਼ਨ, ਪਿੰਡ ਸਰਗੁੰਦੀ ਨੇੜੇ, ਗੋਰਾਇਆ ਵਿਖੇ ਐਕਸਪੋਜ਼ਰ ਵਿਜ਼ਿਟ ਕਰਵਾਇਆ ਗਿਆ। ਇਸ ਐਕਸਪੋਜ਼ਰ ਵਿਜ਼ਿਟ ਵਿੱਚ ਸਕੂਲ ਆਫ ਐਮੀਨੈਂਸ ਫਗਵਾੜਾ ਤੇ ਸਸਸਸ ਗੁਰਾਇਆ ਦੇ ਕੁੱਲ 76 ਵਿਦਿਆਰਥੀਆਂ ਤੇ 5 ਅਧਿਆਪਕਾਂ ਨੇ ਭਾਗ ਲਿਆ। ਵਿਜ਼ਿਟ ਦਾ ਸਫਲ ਸੰਚਾਲਨ ਸਟੇਟ ਰਿਸੋਰਸ ਪਰਸਨ ਹਰਜਿੰਦਰ ਕੁਮਾਰ ਦੀ ਅਗਵਾਈ ਤੇ ਸਕੂਲਾਂ ਦੇ ਮੈਂਟਰ ਅਧਿਆਪਕਾਂ ਅਭੀ ਰਾਮ ਸਿਆਲ ਤੇ ਨੀਲਮ ਜੱਸਲ ਦੇ ਸਹਿਯੋਗ ਨਾਲ ਹੋਇਆ। ਉੱਪਲ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ ਮਾਲਿਕ ਓਮ ਉੱਪਲ ਦੀ ਅਗਵਾਈ ਹੇਠ ਸਹਾਇਕ ਸਟਾਫ਼ ਨੇ ਵਿਦਿਆਰਥੀਆਂ ਨੂੰ ਸੰਸਥਾ ਦੇ ਕੰਮਕਾਜ ਤੇ ਉਦਯੋਗਿਕ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਵਿਜ਼ਿਟ ਦੌਰਾਨ ਵਿਦਿਆਰਥੀਆਂ ਨੂੰ ਉਦਯੋਗਿਕ ਵਾਤਾਵਰਣ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਗੁਣਵੱਤਾ, ਮਿਆਰਾਂ ਤੇ ਮਿਆਰੀਕਰਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਅੰਤ ਵਿੱਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਪ੍ਰਸ਼ਾਂਤ ਉੱਪਲ, ਗੋਪਾਲ ਕੁਮਾਰ, ਮੋਨਿਕਾ ਤੇ ਰਵਨੀਤ ਕੌਰ ਹਾਜ਼ਰ ਸਨ।