ਬ੍ਰਹਿਮਕੁੰਡ ਮੰਦਿਰ ਤੋਂ ਬਾਈਕ ਚੋਰੀ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Sun, 22 Feb 2026 10:06 PM (IST)
Updated Date: Sun, 22 Feb 2026 10:09 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਸਰਕੂਲਰ ਰੋਡ ’ਤੇ ਸਥਿਤ ਅਸ਼ੋਕ ਵਿਹਾਰ ਨਿਵਾਸੀ ਨੌਜਵਾਨ ਸ਼ਨੀਵਾਰ ਸ਼ਾਮ ਸ਼੍ਰੀ ਸ਼ਨੀਧਾਮ ਮੰਦਿਰ ਬ੍ਰਹਿਮਕੁੰਡ ’ਚ ਮੱਥਾ ਟੇਕਨ ਗਿਆ। ਜਦ ਮੱਥਾ ਟੇਕ ਕੇ ਉਹ ਬਾਹਰ ਨਿਕਲਿਆ ਤਾਂ ਦੇਖਿਆ, ਉਸ ਦੀ ਬਾਈਕ ਗਾਇਬ ਸੀ। ਉਸ ਨੇ ਚੋਰੀ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੀੜਤ ਮਨਿੰਦਰ ਕੁਮਾਰ ਉਰਫ ਮਨੀ ਪੁੱਤਰ ਅਸ਼ੋਕ ਕੁਮਾਰ ਵਾਸੀ ਅਸ਼ੋਕ ਵਿਹਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਸਪਲੈਂਡਰ ਮੋਟਰਸਾਈਕਲ ਨੰ. ਪੀਬੀ08ਸੀਜੇ0764 ’ਤੇ ਮੰਦਿਰ ਗਿਆ ਸੀ। ਜਦ ਉਹ ਮੱਥਾ ਟੇਕ ਕੇ ਵਾਪਸ ਆਇਆ ਤਾਂ ਬਾਈਕ ਗਾਇਬ ਸੀ। ਉਸ ਨੇ ਆਪਣੇ ਤੌਰ ’ਤੇ ਬਾਈਕ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ, ਜਿਸ ਕਾਰਨ ਉਸ ਨੇ ਥਾਣਾ ਸਿਟੀ ਪੁਲਿਸ ਨੂੰ ਚੋਰੀ ਸਬੰਧੀ ਸ਼ਿਕਾਇਤ ਦਿੱਤੀ ਹੈ।