ਸੜਕ ’ਤੇ ਬਾਈਕ ਤਿਲਕੀ, ਤਿੰਨ ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ :
Publish Date: Fri, 20 Feb 2026 09:22 PM (IST)
Updated Date: Fri, 20 Feb 2026 09:24 PM (IST)
ਕਪੂਰਥਲਾ : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਰਮੀਦੀ ਨੇੜੇ ਇਕ ਬਾਈਕ ਅਚਾਨਕ ਸੜਕ ’ਤੇ ਤਿਲਕ ਗਈ, ਜਿਸ ਕਾਰਨ ਉਸ ’ਤੇ ਬੈਠੇ ਤਿੰਨ ਜਣੇ ਜ਼ਖ਼ਮੀ ਹੋ ਗਏ। ਇਕ ਔਰਤ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ ਜਦਕਿ ਚਾਲਕ ਨੌਜਵਾਨ ਤੇ ਇਕ ਹੋਰ ਲੜਕੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਲੋਕਾਂ ਨੇ ਤਿੰਨਾਂ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਮੁੱਢਲੇ ਇਲਾਜ ਤੋਂ ਬਾਅਦ ਲੜਕੇ ਤੇ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਜਦਕਿ ਔਰਤ ਦਾ ਐਮਰਜੈਂਸੀ ਵਾਰਡ ’ਚ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ ’ਚ ਇਲਾਜ ਅਧੀਨ 50 ਸਾਲਾ ਪ੍ਰਕਾਸ਼ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਬਾਦਸ਼ਾਹਪੁਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਢਿੱਲਵਾਂ ਵੱਲ ਜਾ ਰਹੇ ਸਨ। ਇਸ ਦੌਰਾਨ ਰਮੀਦੀ ਨੇੜੇ ਉਨ੍ਹਾਂ ਦੀ ਬਾਈਕ ਅਚਾਨਕ ਸੜਕ ’ਤੇ ਤਿਲਕ ਗਈ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ।