ਬੀਬੀ ਕੁਲਵੰਤ ਕੌਰ ਨੇ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਕੀਤੀ ਭੇਟ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਬੀ ਕੁਲਵੰਤ ਕੌਰ ਵਲੋਂ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਕੀਤੀ ਭੇਟ
Publish Date: Sun, 09 Aug 2026 10:22 PM (IST)
Updated Date: Sun, 09 Aug 2026 10:23 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁੱਖ ਲੰਗਰ ਹਾਲ ਦੀ ਰਸੋਈ ਵਿਖੇ ਇੱਕ ਸਿੱਖ ਸ਼ਰਧਾਲੂ ਬੀਬੀ ਕੁਲਵੰਤ ਕੌਰ ਪਤਨੀ ਜੀਤ ਸਿੰਘ ਨਿਵਾਸੀ ਪਿੰਡ ਦੀਪੇਵਾਲ, ਹਾਲ ਵਾਸੀ ਹਰਿਆਣਾ ਵੱਲੋਂ ਭੇਟ ਕੀਤੀ ਤਕਰੀਬਨ 11 ਲੱਖ ਰੁਪਏ ਦੀ ਪ੍ਰਸ਼ਾਦੇ ਪਕਾਉਣ ਵਾਲੀ ਆਧੁਨਿਕ ਮਸ਼ੀਨ ਦਾ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਦਾ ਬਟਨ ਦੱਬ ਕੇ ਉਦਘਾਟਨ ਕੀਤਾ ਗਿਆ। ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਦੇਖ-ਰੇਖ ਚ ਆਯੋਜਿਤ ਸਮਾਗਮ ਦੌਰਾਨ ਗੁਰਦੁਆਰਾ ਬੇਰ ਸਾਹਿਬ ਦੇ ਹਜੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ਤੇ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਨੇ ਸੇਵਕ ਪਰਿਵਾਰ ਦੀ ਚੜ੍ਹਦੀ ਕਲਾ ਤੇ ਨਵੀਂ ਮਸ਼ੀਨ ਨੂੰ ਚਾਲੂ ਕਰਨ ਸਬੰਧੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਲਈ ਤਾਜੇ ਪ੍ਰਸ਼ਾਦੇ ਪਕਾਉਣ ਦੀ ਆਰੰਭਤਾ ਕੀਤੀ। ਉਪਰੰਤ ਜਥੇ. ਕਲਿਆਣ, ਜਥੇ. ਡੋਗਰਾਂਵਾਲ ਤੇ ਮੈਨੇਜਰ ਅਵਤਾਰ ਸਿੰਘ ਨੇ ਬੀਬੀ ਕੁਲਵੰਤ ਕੌਰ ਪਤਨੀ ਜੀਤ ਸਿੰਘ ਦੀਪੇਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੇਵਕ ਪਰਿਵਾਰ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਕੁੱਲ 25 ਲੱਖ ਦੀ ਸੇਵਾ ਲਈ ਹੈ, ਜਿਸ ਵਿਚੋਂ ਇੱਕ ਆਧੁਨਿਕ ਨਵਾਂ ਵੱਡਾ ਟਰੈਕਟਰ, ਦੋ ਲੱਖ ਰੁਪਏ ਦੇ ਵੱਖ-ਵੱਖ ਏਅਰ ਕੰਡੀਸ਼ਨਰ ਤੇ ਪ੍ਰਸ਼ਾਦੇ ਤਿਆਰ ਕਰਨ ਵਾਲੀ ਆਧੁਨਿਕ ਕਲਸੀ ਦੀ ਮਸ਼ੀਨ ਭੇਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਤਕਰੀਬਨ ਦੋ ਮਹੀਨੇ ਵਿਚ ਆਰਡਰ ’ਤੇ ਤਿਆਰ ਕੀਤੀ ਗਈ ਮਸ਼ੀਨ ਫਿੱਟ ਕਰਵਾਈ ਗਈ। ਇਹ ਮਸ਼ੀਨ ਇਕ ਘੰਟੇ ਵਿਚ 6 ਹਜ਼ਾਰ ਪ੍ਰਸ਼ਾਦੇ ਤਿਆਰ ਕਰੇਗੀ ਤੇ ਰੋਜ਼ਾਨਾ 10 ਘੰਟੇ ਚਲਾਉਣ ’ਤੇ 60 ਹਜ਼ਾਰ ਪ੍ਰਸ਼ਾਦੇ ਤਿਆਰ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਕ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਚੱਲ ਰਹੀ ਹੈ। ਕਲਸੀ ਕੰਪਨੀ ਦੇ ਮੌਕੇ ’ਤੇ ਪੁੱਜੇ ਅਧਿਕਾਰੀ ਗੁਰਦਿਤਾਰ ਸਿੰਘ ਨੇ ਪ੍ਰਸ਼ਾਦੇ ਪਕਾਉਣ ਦੀ ਵਿਧੀ ਬਾਰੇ ਗੁਰਦੁਆਰਾ ਬੇਰ ਸਾਹਿਬ ਦੇ ਸੇਵਾਦਾਰਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ, ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਚੈਚਲ ਸਿੰਘ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ, ਗਿਆਨੀ ਕਰਨਜੀਤ ਸਿੰਘ ਆਹਲੀ ਵਿਦਵਾਨ ਕਥਾ ਵਾਚਕ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਸੁਖਜਿੰਦਰ ਸਿੰਘ ਭਗਤਪੁਰ, ਜਰਨੈਲ ਸਿੰਘ ਅਕਾਉਟੈਂਟ, ਜਸਵਿੰਦਰ ਸਿੰਘ ਥਿੰਦ ਰਿਕਾਰਡ ਕੀਪਰ, ਇੰਦਰਜੀਤ ਸਿੰਘ ਤੇ ਬਲਜਿੰਦਰ ਸਿੰਘ ਸਹਾਇਕ ਰਿਕਾਰਡ ਕੀਪਰ, ਖਜ਼ਾਨਚੀ ਸੁਖਵਿੰਦਰ ਸਿੰਘ ਥਿੰਦ, ਸਹਾਇਕ ਖਜ਼ਾਨਚੀ ਪਵਨਦੀਪ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਸਰਾਏ ਜੱਟਾਂ, ਦਲਜੀਤ ਸਿੰਘ ਮੋਮੀ, ਰਾਜ ਸਿੰਘ, ਗੁਰਪ੍ਰੀਤ ਸਿੰਘ ਹੈਬਤਪੁਰ, ਜਗੀਰ ਸਿੰਘ, ਉਕਾਰ ਸਿੰਘ, ਸਲਵੰਤ ਸਿੰਘ ਸਟੋਰ ਕੀਪਰ ਆਦਿ ਹੋਰਨਾਂ ਸ਼ਿਰਕਤ ਕੀਤੀ।