ਪਿੰਡ ਖਾਟੀ ’ਚ 30 ਨੂੰ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਚੱਕ ਪ੍ਰੇਮਾ ਮੋੜ ਪਿੰਡ ਖਾਟੀ ਵਿਖੇ 30 ਨੂੰ ਪਾਏ ਜਾਣਗੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ
Publish Date: Sun, 29 Mar 2026 08:38 PM (IST)
Updated Date: Sun, 29 Mar 2026 08:38 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਆਪਣੇ ਭਲੇ ਲਈ ਤਾਂ ਹਰ ਇਨਸਾਨ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਪ੍ਰੰਤੂ ਦੂਸਰਿਆਂ ਦੇ ਭਲੇ ਲਈ ਉਪਰਾਲੇ ਭਲੇ ਇਨਸਾਨਾਂ ਵੱਲੋਂ ਹੀ ਕੀਤੇ ਜਾਂਦੇ ਹਨ। ਹੁਸ਼ਿਆਰਪੁਰ ਰੋਡ ਨਜ਼ਦੀਕ ਚੱਕ ਪ੍ਰੇਮਾ ਮੋੜ ਪਿੰਡ ਖਾਟੀ ਵਿਖੇ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਸਨ ਤੇ ਇਨ੍ਹਾਂ ਸੜਕ ਹਾਦਸਿਆਂ ਵਿਚ ਬਹੁਤ ਸਾਰੀਆਂ ਕੀਮਤੀ ਇਨਸਾਨੀ ਜ਼ਿੰਦਗੀਆਂ ਵੀ ਅਜ਼ਾਈਂ ਚਲੇ ਗਈਆਂ ਸਨ। ਪਿਛਲੇ ਸਾਲ ਤੋਂ ਅਮਰੀਕ ਸਿੰਘ ਸੀਕਰੀ, ਸਰਪੰਚ ਸਾਹਿਬ ਖਾਟੀ, ਜਥੇਦਾਰ ਮੇਜਰ ਸਿੰਘ ਹਰਬੰਸ ਪੁਰ, ਜੋਗਾ ਸਿੰਘ ਹਰਬੰਸ ਪੁਰ, ਮੋਹਨ ਸਿੰਘ ਹਰਬੰਸ ਪੁਰ, ਅਜੈਬ ਸਿੰਘ ਹਰਬੰਸ ਪੁਰ ਸਮੇਤ ਹੋਰ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਇਸ ਸਥਾਨ ’ਤੇ ਹਾਦਸਿਆਂ ਤੋਂ ਬਚਾਅ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਲੈਣ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਗਏ ਸਨ, ਜਿਸ ਦੇ ਫਲਸਰੂਪ ਵਾਹਿਗੁਰੂ ਪਰਮਾਤਮਾ ਜੀ ਦੀ ਕਿਰਪਾ ਨਾਲ ਇਸ ਸਥਾਨ ’ਤੇ ਸੜਕ ਹਾਦਸਿਆਂ ਤੋਂ ਕਾਫੀ ਹੱਦ ਤੱਕ ਠੱਲ ਪਈ ਹੈ। ਪ੍ਰਬੰਧਕਾਂ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਇਸ ਸਥਾਨ ’ਤੇ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਜਾਣਗੇ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸੰਗਤਾਂ ’ਤੇ ਬਣੀ ਰਹੇ ਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਹੋਵੇ ਤੇ ਲੋਕਾਂ ਵਿਚਕਾਰ ਭਾਈਚਾਰਾ ਤੇ ਏਕਤਾ ਵੀ ਵਧੇ। ਇਸ ਸਬੰਧੀ ਅੱਜ ਦੂਸਰੇ ਸਲਾਨਾ ਅਖੰਡ ਪਾਠ ਸਾਹਿਬ ਜੀ ਦੇ ਪਾਠ ਅਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 30 ਮਾਰਚ ਨੂੰ ਪਾਏ ਜਾਣਗੇ। ਮੁੱਖ ਪ੍ਰਬੰਧਕਾਂ ਅਮਰੀਕ ਸਿੰਘ ਸੀਕਰੀ, ਜੋਗਾ ਸਿੰਘ ਹਰਬੰਸ ਪੁਰ, ਜਥੇਦਾਰ ਮੇਜਰ ਸਿੰਘ ਹਰਬੰਸ ਪੁਰ, ਗੁਰਦੀਪ ਸਿੰਘ ਦੀਪਾ ਹਰਬੰਸ ਪੁਰ, ਰਾਜਾ ਸਿੰਘ ਹਰਬੰਸ ਪੁਰ, ਜਸਵੰਤ ਸਿੰਘ ਪ੍ਰੇਮ ਪੁਰ, ਕੇਵਲ ਸਿੰਘ ਸੀਕਰੀ, ਬਲਕਾਰ ਸਿੰਘ ਹਰਬੰਸ ਪੁਰ, ਦੀਦਾਰ ਸਿੰਘ ਹਰਬੰਸ ਪੁਰ, ਕਾਲ਼ਾ ਸਿੰਘ ਹਰਬੰਸ ਪੁਰ ਆਦਿ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਨ੍ਹਾਂ ਸਮਾਗਮਾਂ ਦਾ ਸੰਗਤਾਂ ਵਿਚ ਬਹੁਤ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੇ ਭਲੇ ਦੇ ਇਨ੍ਹਾਂ ਕਾਰਜਾਂ ਵਿਚ ਸੰਤ ਬਾਬਾ ਪ੍ਰਮੇਸ਼ਰ ਸਿੰਘ ਜੀ ਭੋਗ ਪੁਰ ਸਾਹਿਬ, ਸੰਤ ਬਾਬਾ ਪ੍ਰੀਤਮ ਸਿੰਘ ਜੀ ਡੁਮੇਲੀ, ਸੰਤ ਬਾਬਾ ਹਰਦੀਪ ਸਿੰਘ ਜੀ ਰਿਹਾਣਾਂ ਜੱਟਾਂ, ਸੰਤ ਬਾਬਾ ਭਰਪੂਰ ਸਿੰਘ ਜੀ ਸ਼ਹੀਦਾਂ ਭਾਰਟਾ ਕਲਾਂ ਨਵਾਂਸ਼ਹਿਰ, ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਫਿਲੌਰ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ ਸੀਕਰੀ, ਭਜਨ ਸਿੰਘ ਸੀਕਰੀ, ਸਮੇਤ ਹੋਰ ਸੰਤ ਮਹਾਂਪੁਰਸ਼ ਇਨ੍ਹਾਂ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ, ਐੱਸਡੀਐੱਮ ਫਗਵਾੜਾ ਰਣਦੀਪ ਸਿੰਘ ਹੀਰ, ਐੱਸਪੀ ਫਗਵਾੜਾ ਮਾਧਵੀ ਸ਼ਰਮਾ, ਡੀਐੱਸਪੀ ਫਗਵਾੜਾ ਭਾਰਤ ਭੂਸ਼ਨ ਸੈਣੀ, ਐੱਸਐੱਚਓ ਰਾਵਲਪਿੰਡੀ ਮੇਜਰ ਸਿੰਘ ਤੇ ਹੋਰ ਇਲਾਕਾ ਵਾਸੀਆਂ ਵੱਲੋਂ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰੀ ਜਾਵੇਗੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਤਾਂ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਪ੍ਰਾਪਤ ਕੀਤੇ ਜਾਣਗੇ।