ਭਾਜਪਾ ਨੇ ਫੂਕਿਆ ਆਪ ਸਰਕਾਰ ਦਾ ਪੁਤਲਾ
ਭਾਰਤੀ ਜਨਤਾ ਪਾਰਟੀ ਫਗਵਾੜਾ ਨੇ ਫੂੁਕਿਆ ਆਮ ਆਦਮੀ ਸਰਕਾਰ ਦਾ ਪੁਤਲਾ
Publish Date: Fri, 03 Apr 2026 07:10 PM (IST)
Updated Date: Fri, 03 Apr 2026 07:13 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਜੀਟੀ ਰੋਡ ਫਗਵਾੜਾ ਵਿਖੇ ਹਰ ਫਰੰਟ ’ਤੇ ਫੇਲ੍ਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸੋਮ ਪ੍ਰਕਾਸ਼ ਨੇ ਕਿਹਾ ਕਿ ਕਾਨੂੰਨ ਤੇ ਨਿਆਂ ਵਿਵਸਥਾ ਦੀ ਮਾੜੀ ਦੁਰਦਸ਼ਾ ਕਰਕੇ ਪੰਜਾਬ ਦਾ ਹਰੇਕ ਵਾਸੀ ਜਾਨੀ ਤੇ ਮਾਲੀ ਨੁਕਸਾਨ ਦੇ ਡਰ ਤੇ ਸਹਿਮ ਦੇ ਮਾਹੌਲ ਵਿਚ ਹੈ। ਇਸ ਤੋਂ ਇਲਾਵਾ ਹਰੇਕ ਸਰਕਾਰੀ ਦਫਤਰ ਵਿਚ ਰਿਸ਼ਵਤਖੋਰੀ ਕਾਰਨ ਵੀ ਜਨਤਾ ਬਹੁਤ ਪ੍ਰੇਸ਼ਾਨ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਲਈ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੂਬੇ ਦੀ ਆਮ ਜਨਤਾ ਅਰਾਮਦਾਇਕ ਜੀਵਨ ਬਤੀਤ ਕਰ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਕੌਮੀ ਸਕੱਤਰ ਕਿਸਾਨ ਮੋਰਚਾ ਭਾਜਪਾ ਅਵਤਾਰ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਪਾਹਵਾ, ਪੰਕਜ ਚਾਵਲਾ, ਪਰਮਜੀਤ ਪੰਮਾ ਚਾਚੋਕੀ, ਸੰਜੂ ਚੈਲ, ਸ਼ਾਲੂ ਚੋਪੜਾ, ਮੰਡਲ ਪ੍ਰਧਾਨ ਨਰੇਸ਼ ਕੋਟਰਾਣੀ, ਸੁਰਿੰਦਰ ਚੋਪੜਾ, ਜੀਤਾ ਪੰਡਵਾ, ਬੀਰਾ ਰਾਮ ਕੌਂਸਲਰ, ਗਗਨ ਸੋਨੀ, ਪ੍ਰਦੀਪ ਅਹੂਜਾ, ਮਹੇਸ਼ ਬਾਂਗਾ, ਰਾਜ ਕੁਮਾਰ ਗੁਪਤਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਮੰਡਲ ਪ੍ਰਧਾਨ ਰਮੇਸ਼ ਕੁਮਾਰ, ਜੁਗਨੂੰ ਪੰਡਿਤ, ਵਿਸ਼ਾਲ ਵਾਲੀਆ, ਰੋਸ਼ੀ ਹਰਦਾਸਪੁਰ, ਰਜਿੰਦਰ ਡਾਬਰੀ, ਮਨਿੰਦਰ ਕੌਰ, ਭੋਲੀ, ਜਤਿੰਦਰ ਓਂਕਾਰ ਨਗਰ, ਮਹਿੰਦਰ ਪਾਲ ਧਰਮਸੌਤ, ਰਾਜੂ ਚੈਲ, ਹੈਪੀ ਬੋਰਕਰ, ਬਲਜੀਤ ਕੋਟਰਾਣੀ, ਸਾਬੀ ਚੱਕ ਹਕੀਮ, ਪ੍ਰਭਜੀਤ ਪੰਡਵਾ, ਜਗਦੀਸ਼ ਰਾਏ ਪੰਡਵਾ, ਵਿੱਕੀ ਉੱਚਾ ਪਿੰਡ, ਸਤਨਾਮ ਸਿੰਘ ਚਾਚੋਕੀ, ਮਨਿੰਦਰ ਬੈਂਸ ਚਾਚੋਕੀ, ਅਮਰਜੀਤ ਚਾਚੋਕੀ, ਪਵਨ ਪਲਾਹੀ ਗੇਟ, ਬਸੰਤ ਕੁਮਾਰ, ਰਾਹੁਲ ਸ਼ੈਰੀ, ਸ਼ਿਵ ਸ਼ਰਮਾ, ਰਜਿੰਦਰ ਸੋਂਧੀ ਤੋਂ ਇਲਾਵਾ ਬਹੁਤ ਸਾਰੇ ਭਾਜਪਾ ਲੀਡਰ ਤੇ ਵਰਕਰ ਹਾਜ਼ਰ ਸਨ।