ਭਾਰਤ ਵਿਕਾਸ ਪਰਿਸ਼ਦ ਨੇ ਭਾਸ਼ਣ ਮੁਕਾਬਲੇ ਕਰਵਾਏ ਭਾਰਤ ਵਿਕਾਸ ਪਰਿਸ਼ਦ ਵਲੋਂ ਸ਼ਾਖਾ ਪੱਧਰੀ ਭਾਰਤ ਕੋ ਜਾਨੋ ਅਤੇ ਭਾਸ਼ਣ ਮੁਕਾਬਲਾ ਆਯੋਜਿਤ
Publish Date: Fri, 23 Oct 2026 08:24 PM (IST)
Updated Date: Fri, 23 Oct 2026 08:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੱਚਿਆਂ ਨੂੰ ਆਪਣੀ ਗੌਰਵਸ਼ਾਲੀ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਤੇ ਦੇਸ਼ ਪ੍ਰੇਮ ਦੀ ਜਯੋਤੀ ਜਗਾਈ ਰੱਖਣ ਲਈ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵੱਲੋਂ ਸ਼ਾਖਾ ਪੱਧਰੀ ਅੰਤਰ ਸਕੂਲ “ਭਾਰਤ ਕੋ ਜਾਨੋ” ਤੇ ਸ਼੍ਰੀ ਗੁਰੁ ਤੇਗ ਬਹਾਦਰ ਬਲੀਦਾਨ ਦਿਵਸ ਭਾਸ਼ਣ ਪ੍ਰਤੀਯੋਗਤਾ ਸਥਾਨਕ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਸ਼ਾਖਾ ਪ੍ਰਧਾਨ ਰਵਿੰਦਰ ਗੁਲਾਟੀ ਦੀ ਪ੍ਰਧਾਨਗੀ ਹੇਠ ਆਯੋਜਿਤ ਇਨ੍ਹਾਂ ਮੁਕਾਬਲਿਆਂ ਵਿੱਚ ਸੂਬਾ ਸੰਗਠਨ ਸਕੱਤਰ ਹਰਜਿੰਦਰ ਗੋਗਨਾ ਨੇ ਕਿਹਾ ਕਿ ਪਰਿਸ਼ਦ ਦੇ ਦੇਸ਼ ਪ੍ਰੇਮ ਦੇ ਪ੍ਰੋਜੈਕਟ ਬੱਚਿਆਂ ਲਈ ਨੈਤਿਕ ਸਿੱਖਿਆ ਦੀ ਗੁਥਲੀ ਦਾ ਕੰਮ ਕਰਦੇ ਹਨ। ਪ੍ਰਿੰਸੀਪਲ ਡਾ. ਤਾਜਪ੍ਰੀਤ ਕੌਰ ਨੇ ਗੁਰੁ ਤੇਗ ਬਹਾਦਰ ਜੀ ਦੀ ਅਮਰ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ ਕਿਹਾ ਕਿ ਸਿੱਖਿਆ ਦੌਰਾਨ ਬੱਚਿਆਂ ਨੂੰ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤੇ ਪਰਿਸ਼ਦ ਇਸ ਤਰਾਂ ਦੇ ਪ੍ਰੋਜੈਕਟਾਂ ਰਾਹੀਂ ਬਹੁਤ ਵੱਡੀ ਸੇਵਾ ਕਰ ਰਹੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਜਗਾਉਣ ਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਇਨ ਨਾਲ ਕੀਤੀ ਗਈ। ਇਸ ਤੋਂ ਬਾਅਦ ਪਰਿਸ਼ਦ ਦੇ ਭਾਰਤ ਕੋ ਜਾਨੋ ਦੇ ਪ੍ਰੋਜੈਕਟ ਡਾਇਰੈਕਟਰਾਂ ਡਾ. ਵਰਿੰਦਰਾ ਗੋਗਨਾ, ਕੇਵਲ ਸਿੰਘ, ਲੈਕ. ਵਰਿੰਦਰ ਸ਼ਰਮਾ ਤੇ ਸੀਮਾ ਸ਼ਰਮਾ ਨੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਵਿਦਿਆਰਥੀਆਂ ਕੋਲੋਂ ਇਤਹਿਾਸ, ਭਾਰਤੀ ਸੰਪਰਦਾ, ਨਦੀਆਂ, ਦੇਸ਼ ਭਗਤਾਂ ਤੇ ਭੂਗੋਲ ਸਬੰਧੀ ਪ੍ਰਸ਼ਨਾਂ ਰਾਹੀਂ ਬੱਚਿਆਂ ਦੇ ਆਮ ਗਿਆਨ ਦੀ ਜਾਂਚ ਕੀਤੀ ਗਈ। ਇਸੇ ਤਰਾਂ ਰਵੀ ਮੰਗਲ, ਮੋਨਿੰਦਰ ਸ਼ਰਮਾ, ਰਾਜਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਨੌਵੇਂ ਗੁਰੁ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕੁਇਜ਼ ਦੇ ਜੂਨੀਅਰ ਵਰਗ ਵਿੱਚ ਸ਼੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੇ ਵਿਦਿਆਰਥੀਆਂ ਰਿਆਂਸ਼ ਗੁਪਤਾ ਤੇ ਦੀਆ ਅੱਬੀ ਨੇ ਬਾਜ਼ੀ ਮਾਰੀ ਜਦੋਂਕਿ ਸੀਨੀਅਰ ਵਰਗ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਫਗਵਾੜਾ ਦੇ ਵਿਦਿਆਰਥੀਆਂ ਹਰਜੋਤ ਕੌਲਧਹ ਤੇ ਯੁਵਰਾਜ ਸਿੰਘ ਨੇ ਜਿੱਤ ਦਰਜ ਕੀਤੀ। ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤਿ ਭਾਸ਼ਣ ਮਕਾਬਲੇ ਦੇ ਜੱਜ ਸਾਹਿਬਾਨ ਡਾ. ਅਨੀਤਾ ਗੋਗਨਾ ਤੇ ਪ੍ਰੋ. ਭੁਪਿੰਦਰ ਕੌਰ ਵੱਲੋਂ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੀ ਵਿਦਿਆਰਥਣ ਨਵਦੀਪ ਕੌਰ ਨੂੰ ਪੰਜਾਬੀ ਤੇ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਵਿਦਿਆਰਥਣ ਦੀਕਸ਼ਾ ਨੂੰ ਹਿੰਦੀ ਭਾਸ਼ਾ ਵਿੱਚ ਜੇਤੂ ਕਰਾਰ ਦਿੱਤਾ। ਜ਼ਿਲ੍ਹਾ ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸੰਯੋਜਕ ਮੁਨੀਸ਼ ਗੁਪਤਾ ਨੇ ਬੱਚਿਆਂ ਵੱਲੋਂ ਇਸ ਗਿਆਨ ਵਧਾਊ ਪ੍ਰੋਜੈਕਟ ਨੂੰ ਸਫਲ ਕਰਨ ਦੀ ਸਰਾਹਨਾ ਕੀਤੀ। ਫਗਵਾੜਾ ਸ਼ਾਖਾ ਦੇ ਪ੍ਰਧਾਨ ਰਵਿੰਦਰ ਗੁਲਾਟੀ ਨੇ ਵਧੀਆ ਪ੍ਰਬੰਧਾਂ ਤੇ ਸਹਿਯੋਗ ਲਈ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ। ਜੇਤੂ ਬੱਚਿਆਂ ਸਮੇਤ ਸਮੂਹ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੱਤਰ ਜਤਿੰਦਰ ਅਗਰਵਾਲ, ਨਰੇਸ਼ ਕੋਹਲੀ, ਰਵੀ ਮੰਗਲ, ਯੋਗੇਸ਼ ਵਰਮਾ, ਚੰਦਰ ਮੋਹਨ ਸ਼ਰਮਾ, ਰਾਜ ਕੁਮਾਰ ਸ਼ਰਮਾ, ਸੁਸ਼ਮਾ ਸ਼ਰਮਾ, ਅਜੇ ਗਰੋਵਰ ਹਾਜ਼ਰ ਸਨ।