ਭਗਤ ਸਿੰਘ ਦੀ ਕੁਰਬਾਨੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ : ਖੋਜੇਵਾਲ ਭਗਤ ਸਿੰਘ ਦੀ ਹਿੰਮਤ ਅਤੇ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ : ਖੋਜੇਵਾਲ
Publish Date: Mon, 28 Sep 2026 10:01 PM (IST)
Updated Date: Mon, 28 Sep 2026 10:03 PM (IST)
23 ਸਾਲ ਦੀ ਉਮਰ ਵਿੱਚ ਫਾਂਸੀ ਚੁੰਮਣ ਵਾਲੇ ਨੌਜਵਾਨ ਨੇ ਜਗਾਈ ਆਜ਼ਾਦੀ ਭਾਵਨਾ : ਭਾਜਪਾ ਭਾਜਪਾ ਆਗੂਆਂ ਨੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸਿਰਫ਼ 23 ਸਾਲ ਦੀ ਉਮਰ ਵਿੱਚ ਫਾਂਸੀ ਦੇ ਫੰਦੇ ਨੂੰ ਚੁੰਮਣ ਵਾਲੇ ਇੱਕ ਨੌਜਵਾਨ ਨੇ ਆਜ਼ਾਦੀ ਲਈ ਅਜਿਹਾ ਜਨੂੰਨ ਜਗਾਇਆ ਕਿ ਇਸਨੇ ਬ੍ਰਿਟਿਸ਼ ਸ਼ਾਸਨ ਦੇ ਅਸਮਾਨ ਵਿੱਚ ਵੀ ਛੇਦ ਕਰ ਦਿੱਤਾ। ਅੱਜ ਉਸ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਅਸੀਂ ਨਿਮਰਤਾਪੂਰਵਕ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਭਗਤ ਸਿੰਘ ਉਨ੍ਹਾਂ ਦੇ ਸਾਥੀ ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੇ ਦੇਸ਼ ਦੇ ਹਰ ਨਾਗਰਿਕ ਨੂੰ ਆਜ਼ਾਦੀ ਲਈ ਜਗਾਉਣ ਦਾ ਕੰਮ ਕੀਤਾ। ਇਹ ਸ਼ਬਦ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਮੰਡਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਮੰਡਲ ਸਦਰ ਦੋਨਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਭਾਜਪਾ ਆਗੂਆਂ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਮੌਜੂਦ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੀ ਸ਼ਹਾਦਤ ਨੇ ਹਜ਼ਾਰਾਂ ਲੋਕਾਂ ਨੂੰ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਖੋਜੇਵਾਲ ਨੇ ਕਿਹਾ ਕਿ ਅੱਜ ਭਾਜਪਾ ਸਰਕਾਰ ਦੇਸ਼ ਦੇ ਇਨਕਲਾਬੀਆਂ, ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰ ਰਹੀ ਹੈ ਤੇ ਉਨ੍ਹਾਂ ਦਾ ਸਨਮਾਨ ਕਰ ਰਹੀ ਹੈ। ਮੋਦੀ ਸਰਕਾਰ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ’ਤੇ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਖੋਜੇਵਾਲ ਨੇ ਕਿਹਾ ਕਿ ਭਗਤ ਸਿੰਘ ਭਾਰਤ ਤੇ ਵਿਦੇਸ਼ਾਂ ਦੇ ਨੌਜਵਾਨਾਂ ਲਈ ਇੱਕ ਆਦਰਸ਼ ਹਨ। ਉਨ੍ਹਾਂ ਦੀ ਹਿੰਮਤ ਪੂਰੇ ਦੇਸ਼ ਨੂੰ ਪ੍ਰੇਰਿਤ ਕਰਦੀ ਹੈ ਤੇ ਕਰਦੀ ਰਹੇਗੀ। ਇਸ ਮੌਕੇ ਭਾਜਪਾ ਦਫ਼ਤਰ ਇੰਚਾਰਜ ਦਵਿੰਦਰ ਧੀਰ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ, ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸੀਨੀਅਰ ਭਾਜਪਾ ਆਗੂ ਧਰਮਪਾਲ ਮਹਾਜਨ, ਤੀਰਥ ਸਿੰਘ ਲੰਬੜਦਾਰ, ਜਗਜੀਤ ਜੱਗੀ ਧਾਲੀਵਾਲ, ਸੁਰਜੀਤ ਬਰਨਾਲਾ, ਮਨੇਰ ਸਿੰਘ, ਮੰਗਲ ਜੀਤ ਸਿੰਘ, ਬਲਬੀਰ ਸਿੰਘ ਬੂਟਾ, ਕੌਂਸਲਰ ਰਜੇਸ਼ ਸ਼ਰਮਾ, ਬਲਜੀਤ ਸਿੰਘ, ਰਾਜਪਾਲ ਸਿੰਘ, ਸਰਵਣ ਸਿੰਘ, ਪ੍ਰਦੀਪ ਸੂਦ ਸਿਧਵਾਂ, ਮੰਡਲ ਸਿਧਵਾਂ ਦੌਨਾਂ ਡਾ. ਪ੍ਰਦੀਪ ਕੌਸ਼ਲ, ਮੰਡਲ 1 ਦੇ ਪ੍ਰਧਾਨ ਕਮਲ ਪ੍ਰਭਾਕਰ, ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ, ਬਲਵਿੰਦਰ ਰਈਆਂਵਾਲ, ਕਪੂਰ ਸਿੰਘ, ਰਿੱਕੀ ਰਸੂਲਪੁਰ, ਸਾਹਿਲ ਵਾਲੀਆ, ਕਾਕੂ ਦੀਪਕ, ਸੁਰਜੀਤ ਬੂਟਾ ਬੇਟ ਮੰਡਲ ਜਨਰਲ ਸਕੱਤਰ, ਰਾਜਨ ਠੀਗੀ, ਸੁਨੀਲ ਅਰੋੜਾ, ਗੋਬਿੰਦ ਕੁਮਾਰ, ਮਨਮੋਹਨ ਸ਼ਰਮਾ, ਰਣਜੀਤ ਸਿੰਘ ਰਾਣਾ, ਅਭਿਸ਼ੇਕ ਇਬਨ, ਮਿਰਜ਼ਾ ਰਾਮ, ਜਗਨਨਾਥ ਮਿਸ਼ਰਾ, ਰਣਜੀਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ ਝਲਠੀਕਰੀਵਾਲ, ਅਮਰਨਾਥ ਸਿੰਘ ਸ਼ੇਖੂਪੁਰ ਔਜਲਾ, ਸੁਨੀਲ ਸ਼ਰਮਾ, ਰਾਜੂ ਸ਼ੇਖੂਪੁਰ, ਸੁਰਿੰਦਰ ਸਿੰਘ, ਰਿੰਕੂ ਮਿਸ਼ਰਾ, ਸੁਭਾਸ਼ ਚੰਦਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।