ਸਾਵਧਾਨ! ਹੁਣ ਆਵਾਰਾ ਪਸ਼ੂਆਂ ਦੇ ਨਾਲ ਘੁੰਮ ਰਹੇ ਹਨ ਲਾਵਾਰਿਸ ਘੋੜੇ
ਸਾਵਧਾਨ! ਹੁਣ ਫਗਵਾੜਾ ਦੀਆਂ ਸੜਕਾਂ ਵਿਚਕਾਰ ਆਵਾਰਾ ਪਸ਼ੂਆਂ ਦੇ ਨਾਲ-ਨਾਲ ਘੁੰਮ ਰਹੇ ਹਨ ਲਾਵਾਰਿਸ ਘੋੜੇ
Publish Date: Thu, 19 Nov 2026 07:25 PM (IST)
Updated Date: Thu, 19 Nov 2026 07:27 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਜੀ ਹਾਂ, ਸਾਵਧਾਨ! ਕਿਉਂਕਿ ਹੁਣ ਫਗਵਾੜਾ ਸ਼ਹਿਰ ਦੀਆਂ ਸੜਕਾਂ ਖਾਸ ਕਰ ਹੁਸ਼ਿਆਰਪੁਰ ਰੋਡ ’ਤੇ ਜਿੱਥੇ ਆਵਾਰਾ ਪਸ਼ੂਆਂ ਦੀ ਭਰਮਾਰ ਸੀ, ਉੱਥੇ ਹੁਣ ਤੁਹਾਨੂੰ ਇਸ ਮੁੱਖ ਰੋਡ ’ਤੇ ਲਾਵਾਰਿਸ ਘੋੜੇ ਵੀ ਘੁੰਮਦੇ ਦਿਖਾਈ ਦੇਣਗੇ। ਜ਼ਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਪਹਿਲਾਂ ਹੀ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ, ਪਰ ਹੁਣ ਸੜਕਾਂ ਵਿਚਕਾਰ ਘੁੰਮਦੇ ਲਾਵਾਰਿਸ ਘੋੜਿਆਂ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਆਵਾਰਾ ਪਸ਼ੂਆਂ ਦੇ ਨਾਲ-ਨਾਲ ਘੋੜੇ ਵੀ ਬੇਰੋਕ-ਟੋਕ ਘੁੰਮਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਵਿੱਚ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਇੱਥੇ ਦੱਸ ਦੇਈਏ ਕਿ ਆਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਦੀਆਂ ਖ਼ਬਰਾਂ ਅਸੀਂ ਪਹਿਲਾਂ ਵੀ ਕਈ ਵਾਰ ਪ੍ਰਕਾਸ਼ਿਤ ਕਰ ਚੁੱਕੇ ਹਾਂ,ਪਰ ਹੁਣ ਪਸ਼ੂਆਂ ਦੇ ਨਾਲ-ਨਾਲ ਲਾਵਾਰਿਸ ਘੋੜੇ ਵੀ ਫਗਵਾੜਾ ਦੇ ਹੁਸ਼ਿਆਰ ਰੋਡ ਦੀਆਂ ਸੜਕਾਂ ਵਿਚਕਾਰ ਬੇਖੌਫ ਘੁੰਮਦੇ ਫਿਰਦੇ ਦਿਖਾਈ ਦੇ ਰਹੇ ਹਨ, ਜੋ ਕਿ ਸਬੰਧਤ ਫਗਵਾੜਾ ਪ੍ਰਸ਼ਾਸਨ ਦੀ ਕਾਰਜਸ਼ੀਲਤਾ ’ਤੇ ਕਈ ਸਵਾਲ ਉਠਾ ਰਹੇ ਹਨ, ਜਿਸ ਦੇ ਕੰਨਾਂ ਤੇ ਕਦੇ ਜੂੰਅ ਤੱਕ ਨਹੀਂ ਸਰਕੀ।