6 ਨੂੰ ਟਾਂਡਾ ’ਚ ਹੋਵੇਗੀ ਬੇਗਮਪੁਰਾ ਖਾਲਸਾ ਪੰਥਕ ਕਾਨਫਰੰਸ : ਡਾ. ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 6 ਦਸੰਬਰ ਨੂੰ ਟਾਂਡਾ ਵਿਖੇ ਕਰਵਾਈ ਜਾ ਰਹੀ ਬੇਗਮਪੁਰਾ ਖਾਲਸਾ ਪੰਥਕ ਕਾਨਫਰੰਸ - ਡਾ.ਹਰਜਿੰਦਰ ਸਿੰਘ ਜੱਖੂ
Publish Date: Fri, 20 Nov 2026 06:44 PM (IST)
Updated Date: Fri, 20 Nov 2026 06:46 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਦੋਆਬਾ ਜ਼ੋਨ ਦੇ ਇੰਚਾਰਜ ਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਪਾਰਟੀ ਉਮੀਦਵਾਰ ਡਾ. ਹਰਜਿੰਦਰ ਸਿੰਘ ਜੱਖੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਭਦੌੜ ਵਿਖੇ 20 ਦਸੰਬਰ ਨੂੰ ਬੇਗਮਪੁਰਾ ਖਾਲਸਾ ਪੰਥਕ ਕਾਨਫਰੰਸ ਹਲਕੇ ਦੇ ਵੱਡੇ ਪਿੰਡ ਢਿਲਵਾਂ ਵਿਖੇ ਕਰਵਾਈ ਜਾਵੇਗੀ ਤੇ ਇਹ ਕਾਨਫਰੰਸ ਨਸ਼ਿਆਂ ਵਿਰੁੱਧ ਸੰਘਰਸ਼ ਦੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ। ਇਸ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸੰਬੋਧਨ ਕਰਨ ਲਈ ਉਚੇਚੇ ਤੌਰ ’ਤੇ ਪੁੱਜਣਗੇ। ਡਾ. ਜੱਖੂ ਨੇ ਇਹ ਵੀ ਦੱਸਿਆ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਡੈਲੀਗੇਟ ਇਜਲਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਵੱਲੋਂ 6 ਦਸੰਬਰ ਨੂੰ ਟਾਂਡਾ ਵਿਖੇ ਪਾਰਟੀ ਵੱਲੋਂ ਬੇਗਮਪੁਰਾ ਖਾਲਸਾ ਪੰਥਕ ਕਾਨਫਰੰਸ ਕਰਕੇ ਹਜ਼ਾਰਾਂ ਦਾ ਇਕੱਠ ਕਰਕੇ ਪਾਰਟੀ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਜਾਵੇਗਾ। ਬੇਗਮਪੁਰਾ ਖਾਲਸਾ ਪੰਥਕ ਕਾਨਫਰੰਸ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਨਸ਼ਿਆਂ ਦੇ ਵਿਰੁੱਧ ਜੇਹਾਦ ਦੀ ਸ਼ੁਰੂਆਤ ਕਰਨਗੇ। ਡਾ. ਜੱਖੂ ਨੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆ ਨੂੰ ਸੱਦਾ ਦਿੱਤਾ ਕਿ ਆਓ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋ ਕੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਨਸ਼ਿਆਂ ਵਿਰੁੱਧ ਜੇਹਾਦ ਦਾ ਆਗਾਜ਼ ਕਰੀਏ। ਡਾ. ਜੱਖੂ ਨੇ ਦੱਸਿਆ ਕਿ 10 ਦਸੰਬਰ ਨੂੰ ਸੰਗਤ ਦੀ ਸੇਵਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਰਵਿਦਾਸ ਮਿਸ਼ਨ ਹਸਪਤਾਲ ਬਰਨਾਲਾ ਵੱਲੋਂ ਭਦੌੜ ਸ਼ਹਿਰ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਮੀਟਿੰਗ ਵਿੱਚ ਬਲਜਿੰਦਰ ਸਿੰਘ, ਅਜੀਤ ਸਿੰਘ ਗਰੇਵਾਲ, ਮੇਜਰ ਸਿੰਘ ਪੰਧੇਰ, ਸੁਖਪਾਲ ਸਿੰਘ ਸਰਪੰਚ, ਪਰਮਪਾਲ ਸਿੰਘ ਭੀਖੀ, ਗੁਰਮੇਲ ਸਿੰਘ ਥਾਣੇਦਾਰ, ਗੁਰਜੀਤ ਸਿੰਘ ਸਹਿਣਾ, ਜਗਦੇਵ ਸਿੰਘ, ਗੋਬਿੰਦ ਸਿੰਘ ਅਸਪਾਲ ਖੁਰਦ, ਜਗਦੇਵ ਸਿੰਘ (ਨਿੱਕਾ) ਪੰਧੇਰ, ਸੰਦੀਪ ਸਿੰਘ, ਗੋਬਿੰਦ ਸਿੰਘ ਕਾਲੇਕੇ, ਸਿੰਘ, ਕੇਵਲ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ ਸਹਿਣਾ, ਪਿੰਦਰ ਸਿੰਘ, ਅਜੈਬ ਸਿੰਘ ਕਾਲੇਕੇ, ਜਗਸੀਰ ਸਿੰਘ ਤੇ ਭਗਤ ਸਿੰਘ ਬਰਨਾਲਾ ਆਦਿ ਹਾਜ਼ਰ ਸਨ।