ਆਹਲੂਵਾਲੀਆ ਸਰਕਾਰੀ ਕਾਲਜ ’ਚ ਬਸੰਤ ਉਤਸਵ ਮਨਾਇਆ
ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਬਸੰਤ ਉਤਸਵ ਮਨਾਇਆ
Publish Date: Fri, 23 Jan 2026 06:53 PM (IST)
Updated Date: Fri, 23 Jan 2026 06:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਸੰਗੀਤ ਵਿਭਾਗ ਵਿਚ ਕਾਲਜ ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਦੀ ਅਗਵਾਈ ਤੇ ਵਾਈਸ ਪ੍ਰਿੰਸੀਪਲ ਡਾ. ਜਸਮੀਤ ਸੇਠੀ ਦੀ ਰਹਿਨੁਮਾਈ ਹੇਠ ਬਸੰਤ ਉਤਸਵ ਮਨਾਇਆ ਗਿਆ। ਸੰਗੀਤ ਵਿਭਾਗ ਦੇ ਮੁਖੀ ਮੈਡਮ ਜਸਪ੍ਰੀਤ ਕੌਰ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਤੇ ਬਸੰਤ ਬਾਰੇ ਵਿਚਾਰ ਸਾਂਝੇ ਕੀਤੇ ਗਏ। ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਮਾਤਾ ਦੀ ਪੂਜਾ ਵੀ ਕੀਤੀ ਗਈ ਤੇ ਲੋਕ ਗੀਤ ਵੀ ਗਾਏ ਗਏ।