ਬਾਰ ਐਸੋਸੀਏਸ਼ਨ ਵੱਲੋਂ ਐੱਲਏਡੀਸੀ ਖ਼ਿਲਾਫ਼ ਭੁੱਖ ਹੜਤਾਲ ਜਾਰੀ ਬਾਰ ਐਸੋਸੀਏਸ਼ਨ ਵੱਲੋਂ ਐਲਏਡੀਸੀ ਖਿਲਾਫ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਜਾਰੀ
Publish Date: Wed, 22 Jul 2026 09:08 PM (IST)
Updated Date: Wed, 22 Jul 2026 09:10 PM (IST)
ਕਲਰਕ ਐਸੋਸੀਏਸ਼ਨ ਨੇ ਵੀ ਭੁੱਖ ਹੜਤਾਲ ਦਾ ਕੀਤਾ ਸਮਰਥਨ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਲਏਡੀਸੀ ਵਿਰੁੱਧ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਸਰੇ ਦਿਨ ਐਡਵੋਕੇਟ ਗੁਰਮੀਤ ਸਿੰਘ ਢਿੱਲੋਂ, ਐਡਵੋਕੇਟ ਹਰਪ੍ਰੀਤ ਸਿੰਘ ਸਹੋਤਾ ਤੇ ਐਡਵੋਕੇਟ ਜਗਦੀਸ਼ ਸਿੰਘ ਸੋਢੀ ਭੁੱਖ ਹੜਤਾਲ ’ਤੇ ਬੈਠੇ। ਭੁੱਖ ਹੜਤਾਲ ’ਤੇ ਅੱਜ ਦੇ ਸਮਰਥਨ ਵਿੱਚ ਕਲਰਕ ਐਸੋਸੀਏਸ਼ਨ ਨੇ ਵੀ ਐੱਲਏਡੀਸੀ ਖਿਲਾਫ ਵਕੀਲਾਂ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਤੇ ਪ੍ਰਧਾਨ ਦਿਲਬਾਗ ਕਲਰਕ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਵੀ ਭੁੱਖ ਹੜਤਾਲ ’ਤੇ ਬੈਠ ਕੇ ਸਰਕਾਰ ਵੱਲੋਂ ਬਣਾਏ ਇਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ। ਸਮੂਹ ਵਕੀਲ ਸਾਹਿਬਾਨਾਂ ਨੇ ਸਰਕਾਰ ਦੇ ਖਿਲਾਫ ਐੱਲਏਡੀਸੀ ਗੋ ਬੈਕ ਦੇ ਨਾਅਰੇ ਲਗਾ ਕੇ ਇਸ ਨੂੰ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਸਰਕਾਰ ਦੇ ਰਵੱਈਏ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਿੰਨੇ ਅਫਸੋਸ ਤੇ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਬਣਾਈ ਹੋਈ ਇਸ ਨੀਤੀ ਦੇ ਖਿਲਾਫ ਸੂਬੇ ਦੇ ਸਮੂਹ ਵਕੀਲ ਹੜਤਾਲ ’ਤੇ ਹਨ ਜਿਸ ਕਾਰਨ ਅਦਾਲਤਾਂ ਦਾ ਕੰਮ ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ ਤੇ ਆਮ ਆਦਮੀ ਨੂੰ ਇਨਸਾਫ ਮਿਲਣ ’ਚ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਪਾਲਸੀ ਨਾਲ ਸੂਬੇ ਵਿੱਚ ਕ੍ਰਾਈਮ ਦਾ ਗਰਾਫ ਹੋਰ ਉੱਪਰ ਜਾਵੇਗਾ ਜਿਸ ਨੂੰ ਕੰਟਰੋਲ ਕਰਨਾ ਸਰਕਾਰ ਦੇ ਵੱਸ ਤੋਂ ਬਾਹਰ ਹੋਵੇਗਾ। ਸਕੱਤਰ ਐਡਵੋਕੇਟ ਸ਼•ੈਲ ਪ੍ਰਭਾਕਰ ਨੇ ਕਿਹਾ ਕਿ ਵਕੀਲਾਂ ਨੇ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ ਤੇ ਬਾਰ ਐਸੋਸੀਏਸ਼ਨ ਉਦੋਂ ਤੱਕ ਹੜਤਾਲ ਜਾਰੀ ਰੱਖੇਗੀ ਜਦੋਂ ਤੱਕ ਸਰਕਾਰ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੀ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਸੰਧਾ ਦੀ ਅਗਵਾਈ ਹੇਠ ਵਕੀਲਾਂ ਨੇ ਸਰਕਾਰ ਤੇ ਐੱਲਏਡੀਸੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਇਸ ਮੌਕੇ ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ, ਸੀਨੀਅਰ ਐਡਵੋਕੇਟ ਕੇਹਰ ਸਿੰਘ, ਐਡਵੋਕੇਟ ਗੁਰਮੇਲ ਸਿੰਘ ਥਿੰਦ, ਐਡਵੋਕੇਟ ਸੁਖਵਿੰਦਰ ਸਿੰਘ, ਐਡਵੋਕੇਟ ਹਰਮਨਪ੍ਰੀਤ ਸਿੰਘ, ਐਡਵੋਕੇਟ ਅਨਮੋਲ ਸਿੰਘ , ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਰਾਜਵਿੰਦਰ ਕੌਰ ਸੰਧਾ, ਐਡਵੋਕੇਟ ਤਾਰਾ ਸਿੰਘ ਉੱਪਲ, ਐਡਵੋਕੇਟ ਸੁੱਚਾ ਸਿੰਘ ਮੋਮੀ, ਐਡਵੋਕੇਟ ਸਤਵੀਰ ਮਹੀਵਾਲ, ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਐਡਵੋਕੇਟ ਵਿਕਾਸਦੀਪ ਨੱਢਾ, ਐਡਵੋਕੇਟ ਭੁਪਿੰਦਰ ਸਿੰਘ , ਐਡਵੋਕੇਟ ਤਰੁਣ ਕੰਬੋਜ, ਐਡਵੋਕੇਟ ਰੂਬੀ ਸ਼ਰਮਾ, ਐਡਵੋਕੇਟ ਇੰਦਰਜੀਤ ਸਿੰਘ ਥਿੰਦ, ਐਡਵੋਕੇਟ ਰਮਨਦੀਪ ਕੌਰ ਵੀ ਹਾਜ਼ਰ ਸਨ।