ਬਲਵਿੰਦਰ ਬੱਲੀ ਨੇ ਜਿੱਤਿਆ ਗੋਲਡ ਮੈਡਲ ਬਲਵਿੰਦਰ ਬੱਲੀ ਨੇ 'ਖੇਡਾਂ ਵਤਨ ਪੰਜਾਬ ਦੀਆਂ' 'ਚ ਜਿੱਤਿਆ ਗੋਲਡ ਮੈਡਲ; ਖੇਡ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕੀਤਾ ਵਿਸ਼ੇਸ਼ ਸਨਮਾਨ
Publish Date: Thu, 01 Oct 2026 07:50 PM (IST)
Updated Date: Thu, 01 Oct 2026 07:52 PM (IST)
ਖੇਡ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕੀਤਾ ਵਿਸ਼ੇਸ਼ ਸਨਮਾਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਖੇਡਾਂ ਵਤਨ ਪੰਜਾਬ ਦੀਆਂ 2026 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਕਪੂਰਥਲਾ ਦੇ ਆਰਸੀਐੱਫ ਤੋਂ ਖਿਡਾਰੀ ਬਲਵਿੰਦਰ ਸਿੰਘ ਬੱਲੀ (ਪੰਨੂ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 94 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਨ੍ਹਾਂ ਨੇ ਪੂਰੇ ਕਪੂਰਥਲਾ ਜ਼ਿਲ੍ਹੇ ਤੇ ਆਪਣੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਖੇਡ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਬਲਵਿੰਦਰ ਸਿੰਘ ਬੱਲੀ (ਪੰਨੂ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇਵ ਖੇੜਾ, ਅੰਤਰਰਾਸ਼ਟਰੀ ਪਾਵਰਲੀਟਰ ਜਸਵਿੰਦਰ ਸਿੰਘ, ਅੰਤਰਰਾਸ਼ਟਰੀ ਪਾਵਰਲੀਟਰ ਸਰਬਜੀਤ ਸਿੰਘ, ਆਰਸੀਐੱਫ ਦੇ ਹੈੱਡ ਕੋਚ ਰਣਬੀਰ ਸਿੰਘ ਔਲਖ, ਅੰਤਰਰਾਸ਼ਟਰੀ ਖਿਡਾਰੀ ਮਨਦੀਪ ਸਿੰਘ, ਕੋਚ ਵਰੁਣ ਤੇ ਬਿਕਰਮਜੀਤ ਸਿੰਘ ਸੇਖੋਂ ਨੇ ਸ਼ਿਰਕਤ ਕੀਤੀ ਤੇ ਜੇਤੂ ਖਿਡਾਰੀ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਲਵਿੰਦਰ ਸਿੰਘ ਬੱਲੀ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚਾਂ, ਸਾਥੀਆਂ ਤੇ ਪਰਿਵਾਰ ਦੀ ਮਿਹਨਤ ਨੂੰ ਦਿੱਤਾ। ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਹੀ ਸਮਾਜ ਵਿੱਚ ਇੱਕ ਵੱਖਰੀ ਪਛਾਣ ਵੀ ਬਣਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਇੰਟਰਨੈਸ਼ਨਲ ਪਾਵਰਲਿਫਟਰ, ਸਰਬਜੀਤ ਸਿੰਘ, ਰਣਬੀਰ ਸਿੰਘ ਔਲਖ ਹੈੱਡ ਕੋਚ ਆਰਸੀਐੱਫ, ਮਨਦੀਪ ਸਿੰਘ ਇੰਟਨੈਸ਼ਨਲ ਪਲੇਅਰ, ਦੇਵ ਖੇੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਤੇ ਹੋਰ ਹਾਜ਼ਰ ਸਨ।