ਬਲਵੰਤ ਸਿੰਘ ਬਣੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ :ਨਾਹਰ ਬਲਵੰਤ ਸਿੰਘ ਸੁਲਤਾਨਪੁਰੀ ਬਣੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ : ਮਨੋਜ ਕੁਮਾਰ ਨਾਹਰ
Publish Date: Sat, 29 Aug 2026 08:46 PM (IST)
Updated Date: Sat, 29 Aug 2026 08:49 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਸਪਾ (ਅੰਬੇਡਕਰ) ਪਾਰਟੀ ਦੀ ਮੀਟਿੰਗ ਮੁੱਖ ਦਫ਼ਤਰ ਮੁਹੱਲਾ ਕੋਟੂ ਚੌਂਕ ਕਪੂਰਥਲਾ ਵਿਖੇ ਕੀਤੀ ਗਈ, ਜਿਸ ਵਿਚ ਮੁੱਖ ਤੌਰ ’ਤੇ ਪਾਰਟੀ ਪ੍ਰਧਾਨ ਮਨੋਜ ਕੁਮਾਰ ਨਾਹਰ ਪਹੁੰਚੇ। ਇਸ ਮੌਕੇ ਆਗੂਆਂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਬਲਵੰਤ ਸਿੰਘ ਸੁਲਤਾਨਪੁਰੀ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸੁਲਤਾਨਪੁਰੀ ਵੱਲੋਂ ਪਾਰਟੀ ਪ੍ਰਧਾਨ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਉਨ੍ਹਾਂ ਨੂੰ ਦਿੱਤੀ ਹੈ ਉਹ ਦਿਨ-ਰਾਤ ਕੰਮ ਕਰਕੇ ਪਾਰਟੀ ਦੇ ਕੰਮ ਨੂੰ ਤੇਜ਼ ਕਰਨਗੇ। ਇਸ ਮੌਕੇ ਮਨੋਜ ਕੁਮਾਰ ਨਾਹਰ ਨੇ ਕਿਹਾ ਕਿ ਪਾਰਟੀ 2027 ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰ ਕੇ ਗਰੀਬਾਂ ਦਾ ਰਾਜ ਲਿਆਵੇਗੀ ਤੇ 1215 ਪ੍ਰਤੀਸ਼ਤ ਕੋਟੇ ਨੂੰ ਲਾਗੂ ਕਰਵਾਏੇਗੀ ਤੇ ਨਾਲ ਹੀ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਨੂੰ ਸੰਤਾਂ ਦੇ ਹਵਾਲੇ ਕਰੇਗੀ ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਦੀ ਸਰਕਾਰੀ ਪੱਕੀ ਛੁੱਟੀ ਕਰਵਾਈ ਜਾਵੇਗੀ, ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਕੋਲੋਂ ਲੰਬੇ ਸਮੇਂ ਤੋਂ ਇਹ ਮੰਗਾਂ ਮੰਗੀਆਂ ਜਾ ਰਹੀਆਂ ਸੀ, ਜਿਸ ਵੱਲ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਭਜਨ ਸੱਭਰਵਾਲ, ਜਗਤਾਰ ਤਲਵੰਡੀ, ਹਰਪ੍ਰੀਤ ਗਿੱਲ, ਕੁਮਾਰ ਗੌਰਵ, ਪਰਮਜੀਤ ਠੇਕੇਦਾਰ, ਗੋਪੀ ਹੰਸ, ਜਸਬੀਰ ਥਾਪਰ, ਰਣਜੀਤ ਲੱਧੜ, ਪਿਆਰਾ ਲਾਲ, ਬਾਬਾ ਸਤਨਾਮ ਨਾਥ, ਬਾਬਾ ਅੰਗਰੇਜ਼ ਸਿੰਘ, ਸੰਦੀਪ ਚੰਡਾ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਮਰੀਤ ਲਾਲ, ਸੁਖਦਾਸ ਮਸੀਹ, ਕੁਲਦੀਪ ਸਿੰਘ, ਗੁਰਮੇਲ ਸਿੰਘ ਤੇ ਕਈ ਹੋਰ ਮੌਜੂਦ ਸਨ।