ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ‘ਤੀਆਂ ਦਾ ਮੇਲਾ’ ਰਿਲੀਜ਼
ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ‘ਤੀਆਂ ਦਾ ਮੇਲਾ’ ਰਿਲੀਜ਼
Publish Date: Tue, 18 Aug 2026 09:19 PM (IST)
Updated Date: Tue, 18 Aug 2026 09:21 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਾਵਣ ਦੇ ਮੌਸਮ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਤੀਜ ਦੇ ਤਿਉਹਾਰ ਨੂੰ ਸਮਰਪਿਤ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ‘ਤੀਆਂ ਦਾ ਮੇਲਾ’ ਬੀਐੱਸ ਹਿੱਟ ਪੰਜਾਬੀ ਚੈਨਲ ਦੇ ਬੈਨਰ ਹੇਠ ਡਾ. ਪ੍ਰਦੀਪ ਕੁਮਾਰ ਨਾਰ, ਸਰਪੰਚ ਚੁਗਾਵਾਂ ਦੀ ਪੇਸ਼ਕਾਰੀ ਨਾਲ ਯੂਟਿਊਬ ਤੇ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋ ਗਿਆ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ‘ਤੀਆਂ ਦਾ ਮੇਲਾ’ ਗੀਤ ਉਨ੍ਹਾਂ ਵੱਲੋਂ ਖੁਦ ਲਿਖਿਆ ਤੇ ਗਾਇਆ ਗਿਆ ਹੈ। ਟਰੈਕ ਨੂੰ ਪ੍ਰਸਿੱਧ ਸੰਗੀਤਕਾਰ ਹਰੀਅਮਿਤ ਦੀ ਜੋੜੀ ਵੱਲੋਂ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਇਸ ਦੇ ਵੀਡੀਓ ਦੀ ਕੈਮਰਾਮੈਨ ਦੀ ਜ਼ਿੰਮੇਵਾਰੀ ਦੀਪ ਬਬਰਾਹ ਨੇ ਨਿਭਾਈ, ਜਦਕਿ ਐਡੀਟਿੰਗ ਹਰਮਨ ਸ਼ੇਰਪੁਰੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਟਰੈਕ ਨੂੰ ਬਾਬਾ ਸੁੱਚਾ ਰਾਮ ਤੇ ਉਸਤਾਦ ਹਰਭਜਨ ਹਰੀ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਹੋਇਆ ਹੈ। ਗੀਤ ਰਾਹੀਂ ਪੰਜਾਬ ਦੇ ਸੱਭਿਆਚਾਰਕ ਤਿਉਹਾਰ ਤੀਆਂ ਦੀ ਰੌਣਕ ਤੇ ਪੰਜਾਬੀ ਵਿਰਸੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਬਲਵੀਰ ਸ਼ੇਰਪੁਰੀ ਤੇ ਸਮੁੱਚੀ ਟੀਮ ਨੂੰ ਨਵੇਂ ਟਰੈਕ ‘ਤੀਆਂ ਦਾ ਮੇਲਾ’ ਦੀ ਰਿਲੀਜ਼ ’ਤੇ ਇਲਾਕਾ ਵਾਸੀਆਂ ਤੇ ਸੰਗੀਤ ਪ੍ਰੇਮੀਆਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।