ਬਲਜੀਤ ਬਲਾਕ ਪ੍ਰਧਾਨ ਤੇ ਮਿੱਠੂ ਭੱਟੀ ਪਿੰਡ ਦੇ ਪ੍ਰਧਾਨ ਨਿਯੁਕਤ ਅੰਬੇਡਕਰ ਆਰਮੀ ਪੰਜਾਬ ਦੀ ਮੀਟਿੰਗ ’ਚ ਬਲਜੀਤ ਮਿਆਣੀ ਬਲਾਕ ਪ੍ਰਧਾਨ ਅਤੇ ਮਿੱਠੂ ਭੱਟੀ ਪਿੰਡ ਦੇ ਪ੍ਰਧਾਨ ਨਿਯੁਕਤ
Publish Date: Mon, 14 Sep 2026 09:53 PM (IST)
Updated Date: Mon, 14 Sep 2026 09:56 PM (IST)
ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਪਿੰਡ ਮਿਆਣੀ ਬੋਲਾ ਵਿਖੇ ਅੰਬੇਡਕਰ ਆਰਮੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਹੋਈ, ਇਹ ਮੀਟਿੰਗ ਯੂਥ ਆਗੂ ਵੀਰ ਸੁੱਖਾ ਪੰਮਣ ਤੇ ਯੂਥ ਦੇ ਉਪ-ਪ੍ਰਧਾਨ ਵੀਰ ਵਿਜੇ ਕੁਮਾਰ ਉੱਚਾ ਦੀ ਸਾਂਝੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਅੰਬੇਡਕਰ ਆਰਮੀ ਪੰਜਾਬ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਪੰਜਾਬ ਦੇ ਸੀਨੀਅਰ ਆਗੂ ਪਰਮਜੀਤ ਜੱਬੋਵਾਲ, ਪੰਡਿਤ ਵਿਜੇ ਕੁਮਾਰ, ਕੁਲਦੀਪ ਸਿੰਘ ਉੱਚਾ, ਸ਼ਹਿਰੀ ਪ੍ਰਧਾਨ ਲਕਸ਼ਮੀਕਾਂਤ ਸੋਨੂੰ ਬਾਗੋ ਤੇ ਗਗਨ ਪ੍ਰਧਾਨ ਢੰਡੋਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਨੇ ਸਮਾਜ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਸਾਨੂੰ ਜਿੱਥੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਮਿਸ਼ਨ ਤੇ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ, ਉੱਥੇ ਹੀ ਪਾਵਨ ਸ੍ਰੀ ਯੋਗ ਵਸਿਸ਼ਟ ਗ੍ਰੰਥ ਤੇ ਪਾਵਨ ਸ੍ਰੀ ਰਾਮਾਇਣ ਵਰਗੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਗ੍ਰੰਥ ਸਾਨੂੰ ਜੀਵਨ ਵਿੱਚ ਅੱਗੇ ਵਧਣ, ਔਖੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਸਹੀ ਢੰਗ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੇ ਹਨ। ਸੰਗਠਨ ਦਾ ਉਪਦੇਸ਼ ਘਰ-ਘਰ ਪਹੁੰਚਾਉਣ ਲਈ ਇਸ ਮੌਕੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਬਹੁਤ ਹੀ ਜੁਝਾਰੂ ਸਾਥੀ ਵੀਰ ਬਲਜੀਤ ਸਿੰਘ ਮਿਆਣੀ ਨੂੰ ਫੱਤੂਢੀਂਗਾ ਬਲਾਕ ਦਾ ਪ੍ਰਧਾਨ ਥਾਪਿਆ ਗਿਆ। ਇਸ ਦੇ ਨਾਲ ਹੀ ਮਿੱਠੂ ਭੱਟੀ (ਕਮਲਜੀਤ ਸਿੰਘ) ਨੂੰ ਪਿੰਡ ਮਿਆਣੀ ਬੋਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।