ਪਿੰਡਾਂ ’ਚ ਬਜਰੰਗ ਦਲ ਦੀਆਂ ਟੀਮਾਂ ਨੂੰ ਸਰਗਰਮ ਕਰੋ : ਪੰਡਿਤ ਪਿੰਡਾਂ ਵਿੱਚ ਕੀਤਾ ਜਾਵੇ ਬਜਰੰਗ ਦਲ ਦੀਆਂ ਟੀਮਾਂ ਨੂੰ ਸਰਗਰਮ: ਨਰੇਸ਼ ਪੰਡਿਤ
Publish Date: Thu, 01 Oct 2026 09:58 PM (IST)
Updated Date: Thu, 01 Oct 2026 10:00 PM (IST)
--ਨੌਜਵਾਨਾਂ ਨੂੰ ਬਜਰੰਗ ਦਲ ਵਿੱਚ ਸ਼ਾਮਲ ਹੋ ਕੇ ਧਰਮ, ਸਮਾਜ ਤੇ ਰਾਸ਼ਟਰ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ : ਸੰਦੀਪ ਕਾਲਾ --ਬਜਰੰਗ ਦਲ ਦੇ ਵਰਕਰਾ ਨੇ ਮੀਟਿੰਗ ਵਿੱਚ ਲਿਆ ਰਾਸ਼ਟਰ ਨਿਰਮਾਣ, ਹਿੰਦੂ ਸੱਭਿਆਚਾਰ ਦੀ ਰੱਖਿਆ ਅਤੇ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੀ ਇੱਕ ਮਹੱਤਵਪੂਰਨ ਬਲਾਕ ਸੰਗਠਨਾਤਮਕ ਮੀਟਿੰਗ ਸੁਲਤਾਨਪੁਰ ਲੋਧੀ ਦੇ ਬਲਾਕ ਵਿੱਚ ਬਲਾਕ ਪ੍ਰਧਾਨ ਸੰਦੀਪ ਕਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੰਗਠਨ ਦੀ ਮਜ਼ਬੂਤੀ ਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਜ਼ਿਲ੍ਹਾ ਤੇ ਬਲਾਕ ਅਹੁਦੇਦਾਰਾਂ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਦੌਰਾਨ ਨਰੇਸ਼ ਪੰਡਿਤ ਨੇ ਸੰਗਠਨ ਵਿਸਥਾਰ ਲਈ ਹਰ ਮੁਹੱਲੇ ਵਿੱਚ ਬਜਰੰਗ ਦਲ ਦੀਆਂ ਟੀਮਾਂ ਨੂੰ ਸਰਗਰਮ ਕਰਨ ਲਈ ਕਿਹਾ। ਹਫਤਾਵਾਰੀ ਮੀਟਿੰਗ ਕੇਂਦਰ ਸ਼ੁਰੂ ਕਰਨ ਤੇ ਵਰਕਰ ਸਿਖਲਾਈ ਕਲਾਸਾਂ ਨਿਯਮਤ ਤੌਰ ’ਤੇ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਸ਼ ਪੰਡਿਤ ਨੇ ਸੰਗਠਨ ਦੇ ਕੰਮ, ਅਨੁਸ਼ਾਸਨ ਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਮੌਜੂਦ ਵਰਕਰਾਂ ਨੂੰ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬਲਾਕ ਤੇ ਪਿੰਡ ਪੱਧਰ ’ਤੇ ਕਮੇਟੀਆਂ ਦੇ ਗਠਨ, ਬਜਰੰਗ ਦਲ ਸਥਾਪਨਾ ਦਿਵਸ ਮਨਾਉਣ ਤੇ ਸ਼ੁਭਕਾਮਨਾਵਾਂ ਮੁਹਿੰਮਾਂ ਸ਼ੁਰੂ ਕਰਨ ਤੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਤੇ ਧਰਮ ਦੀ ਰੱਖਿਆ ਲਈ ਨੌਜਵਾਨਾਂ ਨੂੰ ਬਜਰੰਗ ਦਲ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਇੱਕ ਸੰਗਠਿਤ ਹਿੰਦੂ ਸਮਾਜ ਇੱਕ ਮਜ਼ਬੂਤ ਰਾਸ਼ਟਰ ਦੀ ਨੀਂਹ ਹੈ। ਪੰਡਿਤ ਨੇ ਕਿਹਾ ਕਿ ਬਜਰੰਗ ਦਲ ਨਿਡਰਤਾ, ਨੈਤਿਕਤਾ, ਧਾਰਮਿਕਤਾ, ਦੇਸ਼ ਭਗਤੀ ਤੇ ਸਦਭਾਵਨਾ ਦੀ ਭਾਵਨਾ ਨਾਲ ਕੰਮ ਕਰਦਾ ਹੈ। ਬਜਰੰਗ ਦਲ ਦੀ ਜੀਵਨ ਸ਼ੈਲੀ ਤੇ ਸੰਗਠਨਾਤਮਕ ਦ੍ਰਿਸ਼ਟੀਕੋਣ ਸਮਾਜ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਕਿਹਾ ਕਿ ਬਜਰੰਗ ਦਲ ਦਾ ਕੰਮ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਅੱਗੇ ਵਧਦਾ ਰਿਹਾ ਹੈ। ਮੀਟਿੰਗ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਬਾਵਾ, ਸਾਹਿਲ ਸਰੋਆ, ਸੰਦੀਪ ਠਾਕਰ, ਸੁਨੀਲ, ਰੰਗਾ ਭਗਤ, ਕਰਨ ਕਾਕਾ, ਸੋਨੂੰ ਠਾਕਰ, ਰਵੀ ਕੁਮਾਰ, ਰਿੰਮੀ ਸੂਦ, ਅਸ਼ਵਨੀ, ਲਾਲੀ, ਸੁਖਦੇਵ ਕੁਮਾਰ, ਲਵਲੀ, ਸੁਨੀਲ ਕਾਕਾ, ਬਿੰਦਰ, ਦੇਵ ਠਾਕਰ, ਕੇਤਨ ਕਾਲਾ, ਮੇਸ਼ੀ, ਪ੍ਰਥਮ ਸ਼ਰਮਾ, ਜੀਵਨ ਪ੍ਰਕਾਸ਼ ਵਾਲੀਆ, ਆਨੰਦ ਕੁਮਾਰ, ਚੰਦਰਮੋਹਨ ਭੋਲਾ, ਇਸ਼ਾਂਤ ਮਹਿਰਾ, ਚੇਤਨ ਵਾਲੀਆ ਸਮੇਤ ਕਈ ਵਰਕਰ ਹਾਜ਼ਰ ਸਨ।