ਲੱਖਣ ਕੇ ਪੱਡਾ ਵਿਖੇ ਵਿਸਾਖੀ ਮੇਲਾ ਅੱਜ
ਲੱਖਣ ਕੇ ਪੱਡਾ ਵਿਖੇ ਵਿਸਾਖੀ ਮੇਲਾ ਅੱਜ
Publish Date: Sat, 04 Apr 2026 09:27 PM (IST)
Updated Date: Sat, 04 Apr 2026 09:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਲੱਖਣ ਕੇ ਪੱਡਾ ਵਿਖੇ ਪਹਿਲਾ ਵਿਸਾਖੀ ਮੇਲਾ 5 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ 5 ਵਜੇ ਤੱਕ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ। ਇਸ ਵਿਸਾਖੀ ਮੇਲੇ ਵਿਚ ਤਰਕਸ਼ੀਲ ਜਾਦੂਗਰ ਜਗਦੇਵ ਸਿੰਘ ਕੇਮੋਮਾਜਰਾ ਜਾਦੂ ਦੇ ਟਰਿੱਕ ਦਿਖਾਉਂਣਗੇ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਲੋਕ ਗਾਇਕ ਪੰਮਾ ਡੂਮੇਵਾਲੀਆ ਗੀਤ-ਸੰਗੀਤ ਪੇਸ਼ ਕਰਨਗੇ। ਕੈਨੇਡਾ ਤੋਂ ਆਏ ਇੰਦਰਜੀਤ ਸਿੰਘ ਬੱਲ ਪੰਜਾਬੀ ਚਿੰਤਕ ਵੀ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨਗੇ। ਇਹ ਜਾਣਕਾਰੀ ਸੇਵਾ ਸੁਸਾਇਟੀ ਦੇ ਆਗੂ ਮਾਸਟਰ ਕੇਵਲ ਸਿੰਘ ਪੱਡਾ ਨੇ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਥੇ ਬੱਚਿਆਂ ਲਈ ਪੰਘੂੜੇ, ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਜਾਵੇਗਾ।