- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹੁਜਨ ਸਮਾਜ ਪਾਰਟੀ ਮੀਟਿੰਗ ਆਯੋਜਿਤ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਬਹੁਜਨ ਸਮਾਜ ਪਾਰਟੀ ਵੱਲੋਂ ਕਪੂਰਥਲਾ ਵਿਧਾਨ ਸਭਾ ਦੇ ਪਿੰਡ ਵਿੱਲਾ ਕੋਠੀ ਵਿੱਚ ਸੈਕਟਰ ਪ੍ਰਧਾਨ ਗੁਰਜੀਤ ਸਿੰਘ ਵੱਲੋ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਹਰਿੰਦਰ ਸ਼ੀਤਲ ਅਤੇ ਉਨ੍ਹਾਂ ਦੇ ਨਾਲ ਬਸਪਾ ਸ਼ਹਿਰੀ ਸਕੱਤਰ ਕੈਲਾਸ਼ ਚੰਦ ਬਿੱਟੂ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹਰਿੰਦਰ ਸ਼ੀਤਲ ਨੇ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ 80 ਸਾਲ ਦਾ ਸਮਾਂ ਬੀਤ ਰਿਹਾ ਹੈ ਅਤੇ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਇੱਕ ਹੀ ਲਾਅਰਾ ਲਾਇਆ ਹੈ। ਗ਼ਰੀਬੀ ਹਟਾਓ, ਮਹਿੰਗਾਈ ਵਧਾਓ, ਲੋਕ ਗ਼ਰੀਬੀ ਦੀ ਰੇਖਾ ਥਲੇ ਮਰ ਰਹੇ ਹਨ, ਹਰ ਪਾਸੇ ਗ਼ਰੀਬ, ਲਾਚਾਰ, ਬੇ ਆਸਰੇ ਮਰ ਰਹੇ ਹਨ, ਭੁਖਮਰੀ ਦੀ ਹਾਹਾਕਾਰ ਮੱਚੀ ਹੋਈ ਹੈ, ਪਰ ਸਰਕਾਰਾਂ ਕਹਿ ਰਹੀਆਂ ਹਨ ਕਿ ਭਾਰਤ ਮਹਾਨ ਹੈ। ਇਸ ਮੌਕੇ ਤੇ ਸ਼ੀਤਲ ਨੇ ਕਿਹਾ ਤੇ ਅਪੀਲ ਕੀਤੀ ਕਿ 21 ਨਵੰਬਰ ਨੂੰ ਬਹੁਜਨ ਸਮਾਜ ਪਾਰਟੀ ਦਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਕਪੂਰਥਲਾ ਵਿੱਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਵਿਖੇ ਸਵੇਰੇ 11 ਵਜੇ ਪਹੁੰਚ ਰਹੇ ਹਨ। ਉਨ੍ਹਾਂ ਦੇ ਵਿਚਾਰ ਸੁਣੋ ਅਤੇ 26 ਨਵੰਬਰ ਨੂੰ ਫਿਲੌਰ ਵਿੱਚ ਸੰਵਿਧਾਨ ਦਿਵਸ ਮਨਾਉਣ ਦੀ ਰੈਲੀ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਪਨੇ ਨੂੰ ਸਾਕਾਰ ਕਰੀਏ।