- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਆਯੋਜਿਤ

ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਬਹੁਜਨ ਸਮਾਜ ਪਾਰਟੀ ਦੇ ਆਹੁਦੇਦਾਰਾ ਦੀ ਇੱਕ ਹੰਗਾਮੀ ਮੀਟਿੰਗ ਵਾਲਮੀਕਿ ਮੰਦਰ ਵਿੱਚ ਹੋਈ। ਇਸ ਵਿੱਚ ਪੰਜਾਬ ਬਸਪਾ ਸੂਬਾ ਸਕੱਤਰ ਹਰਿੰਦਰ ਸ਼ੀਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਏਐੱਸਆਈ ਦੀਆਂ ਪੋਸਟਾਂ ਭਰਤੀ ਕਰਨ ਦੀ ਗੱਲ ਕਹੀ ਹੈ, ਜਿਸ ਵਿੱਚ ਜਰਨਲ ਕੈਟਾਗਰੀ ਤੇ ਸਪੋਰਟਸਮੈਨਾਂ ਦੀਆਂ ਕੋਟੇ ਵਿੱਚੋਂ ਭਰਤੀ ਕਰਨ ਦੀ ਗੱਲ ਕੀਤੀ ਗਈ ਹੈ ਪਰ ਐੱਸਸੀ ਸਮਾਜ ਦੀ ਗੱਲ ਨਹੀਂ ਕੀਤੀ ਗਈ ਹੈ, ਜਿਸ ਨਾਲ ਸਰਕਾਰ ਦਾ ਐੱਸਸੀ ਸਮਾਜ ਪ੍ਰਤੀ ਵਿਤਕਰਾ ਸਾਹਮਣੇ ਆ ਗਿਆ ਹੈ। ਪੰਜਾਬ ਬਸਪਾ ਸੂਬਾ ਸਕੱਤਰ ਹਰਿੰਦਰ ਸ਼ੀਤਲ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਸਭ ਤੋਂ ਜ਼ਿਆਦਾ ਦਲਿਤ ਸਮਾਜ ’ਤੇ ਜੁਲਮ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁੱਤੀ ਪਈ ਹੈ ਤੇ ਉਹ ਕਹਿ ਰਹੇ ਹਨ ਕਿ ਇੱਕ ਵਾਰ ਫੇਰ ਮਾਨ ਸਰਕਾਰ, ਜੋ ਕਿ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ। ਸ਼ੀਤਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੇ ਕਰੀਬ 80 ਸਾਲ ਦਾ ਸਮਾਂ ਲੋਕਾਂ ਵੱਲੋ ਹਰ ਇੱਕ ਪਾਰਟੀ ਨੂੰ ਦਿੱਤਾ ਹੈ, ਪਰ ਇਸ ਵਾਰ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਿਉ ਤਾਂ ਭਾਰਤ ਦੇਸ਼ ਅੰਦਰ ਬਹੁਜਨ ਸਮਾਜ ਦੇ ਲੋਕਾਂ ਦੀ ਸਰਕਾਰ ਬਣ ਸਕੇ ਤਾਂ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓੁ ਅੰਬੇਡਕਰ ਦਾ ਸੁਪਨਾ ਸਾਕਾਰ ਹੋ ਸਕੇ। ਇਸ ਮੌਕੇ ਪੰਜਾਬ ਦੇ ਜਰਨਲ ਸੈਕਟਰੀ ਤਰਸੇਮ ਸਿੰਘ ਥਾਪਰ, ਰੋਸ਼ਨ ਲਾਲ ਸਭਰਵਾਲ, ਅਸ਼ੋਕ ਗਿੱਲ, ਮੇਜਰ ਸਿੰਘ ਹਲਕਾ ਖਡੂਰ ਸਾਹਿਬ ਜੋਨ ਇੰਚਾਰਜ਼, ਗੁਰਜਿੰਦਰ ਸਿੰਘ, ਸਿੱਧਵਾਂ ਤੋਂ ਸੀਰਾ, ਸੈਕਟਰ ਪ੍ਰਧਾਨ ਗੁਰਜੀਤ ਸਿੰਘ, ਹਲਕਾ ਜਰਨਲ ਸੈਕਟਰੀ ਕ੍ਰਿਪਾਲ ਸਿੰਘ ਆਰੀਆਂ ਵਾਲ, ਹਰਨਾਮ ਸਿੰਘ, ਵੈਦ ਪ੍ਰਕਾਸ਼ ਆਦਿ ਹਾਜ਼ਰ ਸਨ।