ਬਾਬਾ ਕਮਲੇਸ਼ ਗਿਰੀ ਜੀ ਨੇ ਕੀਤਾ ਸੰਗਤਾਂ ਦਾ ਧੰਨਵਾਦ ਬਾਬਾ ਕਮਲੇਸ਼ ਗਿਰੀ ਜੀ ਨੇ ਛਿੰਝ ਮੇਲੇ ਦੀ ਸਫ਼ਲਤਾ ਤੋਂ ਬਾਅਦ ਕੀਤਾ ਸਾਰਿਆਂ ਦਾ ਧੰਨਵਾਦ
Publish Date: Tue, 20 Oct 2026 07:22 PM (IST)
Updated Date: Tue, 20 Oct 2026 07:24 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਗਵਾੜਾ ਲਾਗਲੇ ਪਿੰਡ ਸਪਰੋੜ ਦੇ ਪਵਿੱਤਰ ਅਸਥਾਨ ਬਾਬਾ ਇੱਛਾਧਾਰੀ ਦਰਬਾਰ ਵਿਖੇ ਸਲਾਨਾ ਛਿੰਝ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕਮਲੇਸ਼ ਗਿਰੀ ਜੀ ਦੇ ਆਸ਼ੀਰਵਾਦ ਨਾਲ ਮਿਤੀ 18 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ, ਜੋ ਕਿ ਸਫਲਤਾ ਦੀਆਂ ਪੈੜਾਂ ਸਿਰਜਦਾ ਹੋਇਆ ਯਾਦਗਾਰੀ ਹੋ ਨਿੱਬੜਿਆ, ਜਿਸਦੀ ਸਫਲਤਾ ਤੋਂ ਬਾਅਦ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕਮਲੇਸ਼ ਗਿਰੀ ਜੀ ਨੇ ਇਸ ਮੇਲੇ ਵਿੱਚ ਪੁੱਜੀਆਂ ਸਾਰੀਆਂ ਹੀ ਰਾਜਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਦਾ ਤੇ ਇਲਾਕੇ ਦੇ ਲੋਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਸਪਰੋੜ ਦੇ ਪਾਵਨ ਪਵਿੱਤਰ ਅਸਥਾਨ ਡੇਰਾ ਧੰਨ ਧੰਨ ਬਾਬਾ ਇੱਛਾਧਾਰੀ ਜੀ ਤੇ ਸੰਗੂ ਪਰਿਵਾਰ ਵੱਲੋਂ ਕਰਵਾਏ ਗਏ ਇਸ ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਚਾਂਦੀ ਦਿੱਲੀ ਤੇ ਜਲਾਲ ਈਰਾਨ ਵਿਚਕਾਰ ਹੋਈ ਤੇ ਇਸ ਮੌਕੇ ਸੱਦੇ ਹੋਏ 15 ਅਖਾੜਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਤੇ ਜੇਤੂ ਪਹਿਲਵਾਨ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤਾ ਗਿਆ ਤੇ ਕੁਮੈਂਟਰ ਕਰਨਦੀਪ ਚੱਕ ਸਾਹਬੂ ਰਹੇ। ਜਾਣਕਾਰੀ ਦਿੰਦੇ ਹੋਏ ਪਿੰਡ ਸਪਰੋੜ ਦੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਛਿੰਝ ਮੇਲਾ ਇਲਾਕੇ ਭਰ ਵਿੱਚ ਖਿੱਚ ਦਾ ਕੇਂਦਰ ਹੁੰਦਾ ਹੈ ਤੇ ਦੂਰੋਂ-ਦੁਰੇਡਿਓਂ ਛਿੰਝ ਦੇ ਸ਼ੌਕੀਨ ਲੋਕ ਇੱਥੇ ਪੁੱਜ ਕੇ ਮੇਲੇ ਦਾ ਆਨੰਦ ਮਾਣਦੇ ਹਨ।