ਰੈੱਡ ਰਿਬਨ ਕਲੱਬ ਨੇ ਜਾਗਰੂਕਤਾ ਰੈਲੀ ਕੱਢੀ
ਰੈੱਡ ਰੀਬਨ ਕਲੱਬ ਵਲੋਂ ਜਾਗਰੂਕਤਾ ਰੈਲੀ ਦਾ ਆਯੋਜਨ
Publish Date: Thu, 22 Oct 2026 08:12 PM (IST)
Updated Date: Thu, 22 Oct 2026 08:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਦੇ ਮੁਖੀ ਡਾ. ਮਨੀ ਛਾਬੜਾ ਵੱਲੋਂ ਨਸ਼ਿਆਂ, ਐੱਚਆਈਵੀ ਤੇ ਏਡਜ਼ ਪ੍ਰਤੀ ਜਾਗਰੂਕਤਾ ਸਬੰਧੀ ਇੱਕ ਰੈਲੀ ਕੱਢੀ ਗਈ। ਇਹ ਇੱਕ ਵਿਸ਼ੇਸ਼ ਰੈਲੀ ਸੀ, ਜਿਸ ਵਿਚ ਵਿਦਿਆਰਥੀਆਂ ਨੇ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਐੱਚਆਈਵੀ ਤੇ ਏਡਜ਼ ਵਿਸ਼ਵ ਦੀਆਂ ਸਭ ਤੋਂ ਗੰਭੀਰ ਤੇ ਘਾਤਕ ਬਿਮਾਰੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਇਸ ਰੈਲੀ ਦਾ ਉਦੇਸ਼ ਨਸ਼ਿਆਂ, ਐੱਚਆਈਵੀ ਤੇ ਏਡਜ਼ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਸੀ। ਖੁੱਲ੍ਹ ਕੇ ਗੱਲ ਕਰਨਾ, ਚੁੱਪੀ ਤੋੜਣਾ, ਜਾਗਰੂਕਤਾ ਨਾਲ ਐੱਚਆਈਵੀ ਤੇ ਏਡਜ਼ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਐੱਚਆਈਵੀ ਤੇ ਏਡਜ਼ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਕਿ ਇਹ ਬੀਮਾਰੀ ਛੂਹਣ ਨਾਲ ਨਹੀਂ ਫੈਲਦੀ, ਜਾਣਕਾਰੀ ਦੀ ਘਾਟ ਨਾਲ ਫੈਲਦੀ ਹੈ। ਇਸ ਮੌਕੇ ਪ੍ਰੋ. ਰਾਜਦੀਪ ਕੌਰ ਜੋਸਨ, ਪ੍ਰੋ. ਸ਼ਿਲਪਾ, ਪ੍ਰੋ.ਇਸ਼ਿਤਾ ਸ਼ਰਮਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।