ਫੂਡ ਸੇਫਟੀ ਵਿੰਗ ਕਪੂਰਥਲਾ ਨੇ ਜਾਗਰੂਕਤਾ ਕੈਂਪ ਲਗਾਇਆ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਸਕੂਲ ਵਿਖੇ ਜਾਗਰੂਕਤਾ ਕੈਂਪ ਲਗਾਇਆ
Publish Date: Mon, 07 Sep 2026 09:22 PM (IST)
Updated Date: Mon, 07 Sep 2026 09:22 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਤੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਸਹਾਇਕ ਕਮਿਸ਼ਨਰ ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੁਸੈਨਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਬਜ਼ਾਰ ਵਿੱਚ ਐੱਫ ਨਿਸ਼ਾਨ ਵਾਲੇ ਫੋਰਟੀਫਾਈਡ ਫੂਡ ਜਿਵੇਂ ਕਿ ਆਟਾ, ਮੈਦਾ, ਤੇਲ, ਦੁੱਧ ਤੇ ਚਾਵਲ ਆਦਿ ਪਦਾਰਥਾਂ ਦੀ ਵਰਤੋਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿੱਚ ਆਇਰਨ, ਫੋਲਿਕ ਐਸਿਡ ਤੇ ਵਿਟਾਮਿਨ ਬੀ 12 (B12), ਦੁੱਧ ਤੇ ਤੇਲ ਵਿੱਚ ਵਿਟਾਮਿਨ ਏ ਤੇ ਡੀ ਫੋਰਟੀਫਾਈ ਕੀਤਾ ਗਿਆ ਹੈ ਤੇ ਖਾਣ ਵਾਲੇ ਨਮਕ ਨੂੰ ਆਇਓਡੀਨ ਤੇ ਆਇਰਨ ਨਾਲ ਡਬਲ ਫੋਰਟੀਫਾਈ ਕੀਤਾ ਗਿਆ ਹੈ। ਸੋ ਸਮੂਹ ਨਾਗਰਿਕਾਂ ਨੂੰ ਮਨੁੱਖੀ ਸਰੀਰ ਲਈ ਜ਼ਰੂਰੀ ਮਾਈਕਰੋਨਿਊਟ੍ਰੀਐਂਟਸ ਜਿਵੇਂ ਕਿ ਵਿਟਾਮਿਨ ਤੇ ਮਿਨਰਲ ਨਾਲ ਭਰਪੂਰ ਐੱਫ ਦੇ ਨੀਲੇ ਰੰਗ ਵਾਲੇ ਲੋਗੋ ਵਾਲੇ ਖਾਧ ਪਦਾਰਥ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਫੋਰਟੀਫਾਈਡ ਫੂਡ ਸਵਾਦ ਵਿੱਚ ਆਮ ਖਾਧ ਪਦਾਰਥਾਂ ਵਾਂਗ ਹੀ ਹਨ ਤੇ ਇਹ ਬਾਜ਼ਾਰ ਵਿੱਚ ਆਮ ਖਾਧ ਪਦਾਰਥਾਂ ਵਾਲੇ ਰੇਟ ’ਤੇ ਹੀ ਉਪਲਬਧ ਹਨ। ਮੌਕੇ ’ਤੇ ਹਾਜ਼ਰ ਬੱਚਿਆਂ ਨੂੰ ਜੰਕ ਫੂਡ ਜਿਵੇਂ ਕਿ ਬਰਗਰ, ਪੀਜ਼ਾ, ਫਾਸਟ ਫੂਡ, ਸੌਫਟ ਡ੍ਰਿੰਕ ਤੇ ਐਨਰਜੀ ਡਰਿੰਕ ਤੋਂ ਪੂਰੀ ਤਰ੍ਹਾਂ ਨਾਲ ਪਰਹੇਜ਼ ਰੱਖਣ ਲਈ ਵੀ ਗੁਹਾਰ ਲਗਾਈ ਗਈ। ਵਿੰਗ ਵੱਲੋਂ ਮੌਕੇ ’ਤੇ ਮਿਡ ਡੇ ਮੀਲ ਦੀ ਰਸੋਈ ਦੀ ਜਾਂਚ ਕੀਤੀ ਗਈ ਤੇ ਦੋ ਖਾਧ ਪਦਾਰਥਾਂ ਤਿਆਰ ਦਾਲ ਤੇ ਚਪਾਤੀ ਦੇ ਸੈਂਪਲ ਲਏ ਗਏ ਜੋ ਕਿ ਜਾਂਚ ਲਈ ਸਟੇਟ ਫੂਡ ਲੈਬ ਵਿਖੇ ਭੇਜ ਦਿੱਤੇ ਗਏ ਹਨ। ਖਾਣਾ ਖਾ ਰਹੇ ਬੱਚਿਆਂ ਨੂੰ ਪਰਸਨਲ ਹਾਈਜੀਨ ਦੀਆਂ ਚੰਗੀਆਂ ਆਦਤਾਂ ਜਿਵੇਂ ਕਿ ਖਾਣਾ ਖਾਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣਾ, ਨਹੁੰ ਹਮੇਸ਼ਾ ਕੱਟ ਕੇ ਰੱਖਣ ਆਦਿ ਬਾਰੇ ਜਾਗਰੂਕ ਕੀਤਾ ਗਿਆ। ਮਿਡ ਡੇ ਮੀਲ ਤਿਆਰ ਕਰਨ ਵਾਲੇ ਵਰਕਰਾਂ ਨੂੰ ਵੀ ਸਾਫ਼-ਸੁਥਰੇ ਹਾਲਾਤ ਵਿੱਚ ਖਾਣਾ ਤਿਆਰ ਕਰਨ, ਨਹੁੰ ਕੱਟ ਕੇ ਰੱਖਣ, ਸਿਰ ਢੱਕ ਕੇ ਰੱਖਣ, ਐਪਰਨ ਦੀ ਵਰਤੋਂ ਕਰਨ ਤੇ ਤਿਆਰ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਣ ਦੀ ਤਾਕੀਦ ਕੀਤੀ।