ਮਹੇੜੂ ਕਲੋਨੀ ਦੇ ਘਰ ’ਚ ਖੜ੍ਹਾ ਆਟੋ ਚੋਰੀ
ਮਹੇੜੂ ਕਲੋਨੀ ਦੇ ਘਰ ਵਿੱਚ ਖੜ੍ਹਾ ਆਟੋ ਚੋਰੀ
Publish Date: Sat, 12 Sep 2026 07:12 PM (IST)
Updated Date: Sat, 12 Sep 2026 07:14 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਲਾਗਲੇ ਪਿੰਡ ਮਹੇੜੂ ਕਲੋਨੀ ਇਲਾਕੇ ਵਿੱਚ ਇੱਕ ਘਰ ਵਿੱਚ ਖੜ੍ਹਾ ਆਟੋ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆਟੋ ਚੋਰੀ ਕਰਨ ਵਾਲੇ ਚੋਰਾਂ ਦੀਆਂ ਤਸਵੀਰਾਂ ਪਾਸ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜੋ ਕਿ ਰਾਤ ਦੇ ਹਨ੍ਹੇਰੇ ਕਾਰਨ ਥੋੜੀਆਂ ਧੁੰਦਲੀਆਂ ਹਨ, ਉੱਧਰ ਚੋਰੀ ਦਾ ਸ਼ਿਕਾਰ ਹੋਏ ਆਟੋ ਮਾਲਕ ਸੰਨੀ ਵੱਲੋਂ ਮਹੇੜੂ ਪੁਲਿਸ ਨੂੰ ਇਸ ਘਟਨਾ ਬਾਬਤ ਲਿਖਤ ਦਰਖਾਸਤ ਵੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਆਟੋ ਮਾਲਕ ਸੰਨੀ ਕੁਮਾਰ ਦਾ ਗਰੀਨ ਕਲਰ ਦਾ ਆਟੋ ਨੰਬਰ ਪੀਬੀ 08 ਆਰ 7238 ਮਹੇੜੂ ਕਲੋਨੀ ਵਿਖੇ ਘਰ ਵਿੱਚ ਖੜ੍ਹਾ ਸੀ। ਜਿਸ ਜਗ੍ਹ ਆਟੋ ਖੜ੍ਹਾ ਸੀ, ਉੱਥੇ ਕੋਈ ਦਰਵਾਜ਼ਾ ਨਹੀਂ ਹੈ। ਸੰਨੀ ਨੇ ਕਿਹਾ ਮੈਂ ਲੰਬੇ ਸਮੇਂ ਤੋਂ ਇੱਥੇ ਹੀ ਆਟੋ ਖੜ੍ਹਾ ਕਰਦਾਂ ਹਾਂ ਤੇ ਅਸੀਂ ਸਾਰੇ ਨਾਲ ਹੀ ਘਰ ਦੇ ਦੂਸਰੇ ਹਿੱਸੇ ਵਿੱਚ ਰਹਿੰਦੇ ਹਾਂ। ਇਸ ਦੌਰਾਨ ਚੋਰਾਂ ਨੇ ਮੌਕਾ ਪਾ ਕੇ ਆਟੋ ਚੋਰੀ ਕਰ ਲਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਏਐੱਸਆਈ ਮਨਜੀਤ ਸਿੰਘ ਨੇ ਪੀੜਤ ਆਟੋ ਮਾਲਕ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ।